ਪੰਜਾਬ

ਲੋਕ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣਾ ਕਰੋਨਾਂ ਟੈਸਟ ਜ਼ਰੂਰ ਕਰਵਾਉਣ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ  ਮਈ 7
ਡਿਪਟੀ ਕਮਿਸ਼ਨਰ  ਅਰਵਿੰਦ ਪਾਲ ਸਿੰਘ ਸੰਧੂ ਦੀਆਂ ਹਦਾਇਤਾਂ `ਤੇ ਐਸ.ਡੀ.ਐਮ. ਫਾਜ਼ਿਲਕਾ  ਕੇਸ਼ਵ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਧ ਪਾਜੀਟਿਵ ਕੇਸ ਆਉਣ ਵਾਲੇ ਖੇਤਰਾਂ ਨੂੰ ਵਰਜਿਤ ਖੇਤਰ ਐਲਾਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਰਜਿਤ ਖੇਤਰ ਐਲਾਨਣ ਨਾਲ ਖੇਤਰਾਂ ਵਿਚ ਚਿੰਨ ਬੋਰਡ ਲਗਾਏ ਜਾਂਦੇ ਹਨ ਜਿਸ ਨਾਲ ਇਨ੍ਹਾਂ ਖੇਤਰਾਂ ਵਿਚ ਆਵਾਜਾਈ `ਤੇ ਰੋਕ ਲੱਗ ਜਾਂਦੀ ਹੈ ਜਿਸ ਦਾ ਮੰਤਵ ਇਨ੍ਹਾਂ ਖੇਤਰਾਂ ਵਿਚ ਨਾ ਹੀ ਕੋਈ ਆ ਸਕੇਗਾ ਅਤੇ ਨਾ ਹੀ ਜਾ ਸਕੇਗਾ। ਐਸ.ਡੀ.ਐਮ. ਗੋਇਲ ਨੇ ਕਿਹਾ ਕਿ ਵਰਜਿਤ ਖੇਤਰਾਂ ਦੇ ਲੋਕਾਂ ਦੀ ਵੱਧ ਤੋਂ ਵੱਧ ਸੈਂਪਲਿੰਗ ਕੀਤੀ ਜਾਂਦੀ ਹੈ ਤਾ ਜ਼ੋ ਕਰੋਨਾ ਦਾ ਪ੍ਰਸਾਰ ਅਗੇ ਨਾ ਵਧ ਸਕੇ। ਇਸ ਤੋਂ ਇਲਾਵਾ ਯੋਗ ਵਿਅਕਤੀਆਂ ਦੀ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਰਜਿਤ ਖੇਤਰਾਂ ਦੇ ਜਿਹੜੇ ਵਿਅਕਤੀ ਸੈਂਪਲਿੰਗ ਕਰਵਾਉਣ ਤੋ ਵਾਂਝੇ ਰਹਿ ਗਏ ਹਨ ਤਾਂ ਉਹ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਏ ਜਾਂਦੇ ਕੈਂਪਾਂ ਵਿਚ ਸ਼ਿਰਕਤ ਕਰਕੇ ਵੱਧ ਤੋਂ ਵੱਧ ਸੈਂਪਲਿੰਗ ਕਰਵਾਉਣ।ਉਨ੍ਹਾਂ ਅਪੀਲ ਕਰਦਅਿਾਂ ਕਿਹਾ ਕਿ ਵਰਜਿਤ ਖੇਤਰਾਂ ਦੇ ਪਾਜੀਟਿਵ ਕੇਸਾਂ ਵਾਲੇ ਵਿਅਕਤੀ ਵੀ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾ ਕੇ ਰੱਖਣ ਅਤ ਘਰ ਵਿਚ ਰਹਿ ਕੇ ਵੀ ਸਾਵਧਾਨੀਆਂ ਜਿਵੇਂ ਕਿ ਮਾਸਕ ਦੀ ਵਰਤੋਂ ਲਾਜ਼ਮੀ, ਹੱਥਾਂ ਨੂੰ ਵਾਰ-ਵਾਰ ਸਾਬਨ ਨਾਲ ਜਾਂ ਸੈਨੇਟਾਈਜਰ ਨਾਲ ਧੋਣਾ ਯਕੀਨੀ ਬਣਾਉਣ। ਬਾਕਸ ਲਈ ਪ੍ਰਸਤਾਵਿਤ ਵਰਜਿਤ ਖੇਤਰਾਂ ਬਾਰੇ ਵੇਰਵੇ ਸਹਿਤ ਸੂਚਨਾ ਐਸ.ਡੀ.ਐਮ. ਨੇ ਜ਼ਿਲੇ੍ਹ ਦੇ ਵਰਜਿਤ ਖੇਤਰਾਂ ਬਾਰੇ ਵੇਰਵੇ ਸਹਿਤ ਸੂਚਨਾ ਦਿੰਦਿਆਂ ਕਿਹਾ ਕਿ ਅਮਰ ਕਲੋਨੀ, ਵੈਰੋ ਕੇ, ਪੰਜਕੋਸੀ, ਚੂਹੜੀਵਾਲਾ ਧੰਨਾ, ਨਿਹਾਲ ਖੇੜਾ, ਰਾਧਾ ਸਵਾਮੀ ਕਲੋਨੀ, ਗਾਂਧੀ ਨਗਰ ਫਾਜ਼ਿਲਕਾ, ਨਵੀਂ ਆਬਾਦੀ ਅਬੋਹਰ, ਸਰਕੂਲਰ ਰੋਡ ਅਬੋਹਰ, ਕੈਲਾਸ਼ ਨਗਰ ਫਾਜ਼ਿਲਕਾ ਅਤੇ ਬਜੀਦਪੁਰ ਕਟਿਆਂ ਵਾਲੀ ਨੂੰ ਵਰਜਿਤ ਖੇਤਰ ਐਲਾਨਿਆ ਗਿਆ ਹੈ ਤੇ ਇਨ੍ਹਾਂ ਖੇਤਰਾਂ ਵਿਚ ਚਿੰਨ ਬੋਰਡ ਲਗਾਏ ਗਏ ਹਨ ਤਾਂ ਜ਼ੋ ਹੋਰਨਾਂ ਲੋਕ ਇਸ ਬਾਰੇ ਜਾਗਰੂਕ ਰਹਿਣ।