ਚੰਡੀਗੜ੍ਹ

ਲੋਕ ਅਦਾਲਤ ਖੁੱਲ੍ਹਣ ਨਾਲ ਸਬੰਧਿਤ ਕੇਸਾਂ ਦੀ ਹੋਵੇਗੀ ਸੁਣਵਾਈ, 1 ਜੁਲਾਈ ਨੂੰ ਸ਼ੁਰੂ ਹੋਵੇਗੀ ਜ਼ਿਲ੍ਹਾ ਅਦਾਲਤ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 28

ਸ਼ਹਿਰਵਾਸੀਆਂ ਦੀਆਂ ਸੁਵਿਧਾ ਲਈ ਪਿਛਲੇ ਮਹੀਨੇ ‘ਚ ਸੈਕਟਰ 9 ਤੋਂ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ‘ਚ ਪਰਮਾਨੈਂਟ ਲੋਕ ਅਦਾਲਤ ਨੂੰ ਸ਼ਿਫ਼ਟ ਕੀਤਾ ਗਿਆ। ਅਜੇ ਫਿਲਹਾਲ ਗਰਮੀਆਂ ਦੀਆਂ ਛੁੱਟੀਆਂ ਕਾਰਨ ਕੋਰਟ ਬੰਦ ਹੈ, ਜਿਸ ਕਾਰਨ ਤੋਂ ਲੋਕ ਅਦਾਲਤ ਨਹੀਂ ਲੱਗ ਰਹੀ ਹੈ। ਲੋਕ ਅਦਾਲਤ ‘ਚ ਕਾਫੀ ਕੇਸ ਕਈ ਸਾਲ ਤੋਂ ਲੰਬਿਤ ਪਏ ਹਨ ਕਿਉਂਕਿ ਸੈਕਟਰ-9 ‘ਚ ਬਹੁਤ ਹੀ ਘੱਟ ਲੋਕ ਅਦਾਲਤ ਲੱਗਣ ‘ਤੇ ਪਹੁੰਚਦੇ ਸਨ।

ਇਕ ਜੁਲਾਈ ਤੋਂ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋ ਕੇ ਕੋਰਟ ‘ਚ ਫਿਰ ਤੋਂ ਸੁਚਾਰੂ ਰੂਪ ਨਾਲ ਸੁਣਵਾਈ ਸ਼ੁਰੂ ਹੋ ਰਹੀ ਹੈ। ਅਜਿਹੇ ‘ਚ ਲੋਕ ਅਦਾਲਤ ‘ਚ ਜੋ ਲੰਬੇ ਸਮੇਂ ਤੋਂ ਕੇਸ ਲੰਬਿਤ ਪਏ ਹਨ ਉਨ੍ਹਾਂ ਦੀ ਸੁਣਵਾਈ ਸਭ ਤੋਂ ਪਹਿਲਾਂ ਹੋਵੇਗੀ। ਹਾਲਾਂਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਲੋਕ ਅਦਾਲਤ ‘ਚ 2017 ਤੇ 2018 ਦੇ ਕਰੀਬ 625 ਕੇਸ ਨਿਪਟਾਏ ਗਏ ਹਨ। ਬੈਂਕ ਨਾਲ ਸਬੰਧਿਤ ਕੇਸ, ਟ੍ਰੈਫਿਕ ਚਲਾਨ ਤੋਂ ਇਲ਼ਾਵਾ 8 ਤਰ੍ਹਾਂ ਦੇ ਹੋਰ ਕੇਸਾਂ ਦੀ ਲੋਕ ਅਦਾਲਤ ‘ਚ ਸੁਣਵਾਈ ਹੁੰਦੀ ਹੈ। ਲੋਕ ਅਦਾਲਤ ਨੂੰ ਸ਼ਿਫਟ ਕਰਨ ਦੀ ਮੰਗ ਵਕੀਲ ਲੰਬੇ ਸਮੇਂ ਤੋਂ ਕਰ ਰਹੇ ਸਨ। ਦੂਜੇ ਪਾਸੇ ਸਟੇਟ ਲੀਗਲ ਸਰਵਿਸ ਅਥਾਰਟੀ ਵੱਲੋਂ ਯੁਵਾ ਵਕੀਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।