ਹਰਿਆਣਾ

ਲਿੰਕ ਨਹਿਰ ਬਾਰੇ ਹੁਣ ਹਰਿਆਣਾ ਕੇੰਦਰ ਸਰਕਾਰ ਰਾਹੀਂ ਪੰਜਾਬ ‘ਤੇ ਦਬਾਅ ਪਏਗਾ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ,  ਜੂਨ 19
ਕੇਂਦਰੀ ਜਲ ਸ਼ਕਤੀ ਮੰਤਰੀ  ਗਜੇਂਦਰ ਸਿੰਘ ਸ਼ੇਖਾਵਤ  ਨਾਲ ਉਨ੍ਹਾਂ ਦੇ ਨਿਵਾਸ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਹੋਈ ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ  ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ਵਿਚ ਹਰਿਆਣਾ ਰਾਜ ਦੇ ਜਲ ਸਬੰਧੀ ਵੱਖ੍ਰਵੱਖ ਵਿਸ਼ਿਆਂ ਦੇ ਸੰਦਰਭ ਵਿਚ ਵੱਖ੍ਰਵੱਖ ਮਹਤੱਵਪੂਰਣ ਬਿੰਦੂਆਂ ਤੇ ਯੋਜਨਾਵਾਂ ਦੇ ਲਾਗੂ ਕਰਨ ਤੇ ਗੰਭੀਰ ਵਿਚਾਰ੍ਰ ਵਟਾਂਦਰਾਂ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸਤਲੁਜ੍ਰਯਮੁਨਾ ਲਿੰਕ ਨਹਿਰ ਦੇ ਨਿਰਮਾਣ ਦੇ ਸੰਦਰਭ ਵਿਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ ਹੁਣ ਤਕ ਨਹੀਂ ਹੋਈ ਹੈ। ਇਸ ਦਿਸ਼ਾ ਵਿਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਜਾਵੇਗਾ। ਮਨੋਹਰ ਲਾਲ ਨੇ ਕਿਹਾ ਕਿ ਸੈਂਟਰਲ ਸਾਇਲ ਰਿਸਰਚ ਸਟੇਸ਼ਨ ਦੀ ਰਿਪੋਰਟ ਆਉਣ ਬਾਅਦ ਕੇਂਦਰੀ ਜਲ ਆਯੋਗ ਵੱਲੋਂ 15 ਦਿਨਾਂ ਦੀ ਸਮੇਂ ਸੀਮਾ ਵਿਚ ਸਰਸਵਤੀ ਨਦੀ  ਤੇ ਬਨਣ ਵਾਲੇ ਆਦਿਬਦਰੀ ਬੰਨ ਤੇ ਸੋਮਵਤੀ ਬੈਰਾਜ ਦਾ ਡਿਜਾਇਨ ਤਿਆਰ ਕੀਤਾ ਜਾਵੇਗਾ। ਕੇਂਦਰ ਨੇ ਕੌਮੀ ਨਦੀ ਸਰੰਖਣ ਯੋਜਨਾ ਦੇ ਤਹਿਤ ਸਰਸਵਤੀ ਦੇ ਵਿਕਾਸ ਦੇ ਲਈ 500 ਕਰੋੜ ਰੁਪਏ ਉਪਲਬਧ ਕਰਵਾਏ ਜਾਣ ਦਾ ਭਰੋਸਾ ਦਿੱਤਾ ਹੈ।

More from this section