ਰੋਜ਼ਾਨਾ ਦਾ ਕਰਫਿਊ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ

ਫ਼ੈਕ੍ਟ ਸਮਾਚਾਰ ਸੇਵਾ
ਕਪੂਰਥਲਾ, ਮਈ 17

ਪੰਜਾਬ ਸਰਕਾਰ ਵਲੋਂ ਕੋਵਿਡ ਨੂੰ ਰੋਕਣ ਲਈ ਲਾਈਆਂ ਪਾਬੰਦੀਆਂ ਦੇ ਅਨੁਕੂਲ ਜਿਲ੍ਹਾ ਕਪੂਰਥਲਾ ਅੰਦਰ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਦੀਪਤੀ ਉੱਪਲ ਵਲੋਂ ਦੁਕਾਨਾਂ ਖੋਲਣ ਲਈ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਹੈ।

ਜਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਤਹਿਤ ਨਵੀਆਂ ਪਾਬੰਦੀਆਂ 18 ਮਈ ਤੋਂ 31 ਮਈ 2021 ਤੱਕ ਲਾਗੂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦਾ ਕਰਫਿਊ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਹਫਤਾਵਾਰੀ ਕਰਫਿਊ ਹੋਵੇਗਾ।

ਦੁਕਾਨਾਂ ਦੀ ਨਵੀਂ ਸਮਾਂ ਸਾਰਣੀ ਅਨੁਸਾਰ ਫਗਵਾੜਾ ਵਿਖੇ  ਸੋਮਵਾਰ ਤੋਂ ਸ਼ੁੱਕਰਵਾਰ ਸਬਜ਼ੀ, ਫਰੂਟ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਖੁੱਲਣਗੀਆਂ। ਇਸ ਤੋਂ ਇਲਾਵਾ ਬਾਕੀ ਜਿਲ੍ਹੇ ਅੰਦਰ ਸਬਜ਼ੀ ਮੰਡੀ ਤੇ ਫਰੂਟ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ 12 ਵਜੇ ਤੱਕ ਖੁੱਲਣਗੀਆਂ।

ਦੁੱਧ ਦੀਆਂ ਡੇਅਰੀਆਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ 1 ਵਜੇ ਤੱਕ ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆਂ। ਸ਼ਨੀਵਾਰ ਤੇ ਐਤਵਾਰ ਦੁੱਧ ਦੀਆਂ ਦੁਕਾਨਾਂ ਤੇ ਡੇਅਰੀਆਂ ਆਪਣੀ ਦੁਕਾਨ ਦਾ ਸ਼ਟਰ ਨੀਂਵਾ ਕਰਕੇ ਦੁਕਾਨ ਦੇ ਬਾਹਰਵਾਰ ਦੁੱਧ ਵੇਚ ਸਕਣਗੇ। ਦੁਕਾਨ ਦੇ ਅੰਦਰ ਕੋਈ ਵੀ ਗਾਹਕ ਦਾਖਲ ਨਹੀਂ ਹੋ ਸਕੇਗਾ।

ਇਸ ਤੋਂ ਇਲਾਵਾ ਮੈਡੀਕਲ ਦੁਕਾਨਾਂ , ਸਿਹਤ ਸੇਵਾਵਾਂ, ਪੈਟਰੌਲ ਤੇ ਡੀਜ਼ਲ ਪੰਪ, ਐਲ.ਪੀ. ਜੀ ਗੈਸ ਏਜੰਸੀਆਂ ਤੇ ਵੰਡ ਦਾ ਕੰਮ ਹਫਤੇ ਦੇ ਸਾਰੇ ਦਿਨ ਕੀਤਾ ਜਾ ਸਕੇਗਾ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਫਗਵਾੜਾ ਵਿਖੇ ਸਬਜ਼ੀ ਮੰਡੀ 12ਵਜੇ ਬੰਦ ਹੋਵੇਗੀ ਜਦਕਿ ਬਾਕੀ ਜਿਲ੍ਹੇ ਵਿਚ 1 ਵਜੇ ਬੰਦ ਹੋਣਗੀਆਂ।

 ਰੈਸਟੋਰੈਂਟਾਂ , ਕਾਫੀ ਸ਼ੌਪ, ਫਾਸਟ ਫੂਟ , ਢਾਬੇ ਦੇ ਅੰਦਰ ਬੈਠਕੇ ਖਾਣ ’ਤੇ ਰੋਕ ਹੋਵੇਗੀ ਜਦਕਿ ਉਹ ਰਾਤ 9 ਵਜੇ ਤੱਕ ਹੋਮ ਡਿਲਵਰੀ ਕਰ ਸਕਣਗੇ। ਉਨਾਂ ਸਪੱਸ਼ਟ ਕੀਤਾ ਕਿ ਬਾਕੀ ਹਦਾਇਤਾਂ ਤੇ ਪਾਬੰਦੀਆਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ।

More from this section