ਰਾਮਬਨ ਜ਼ਿਲੇ ਦੇ ਸੁਦੂਰ ਪਿੰਡ ’ਚ ਭਿਆਨਕ ਅੱਗ ਲੱਗਣ ਨਾਲ 12 ਘਰ ਸੜ ਕੇ ਸੁਆਹ

ਫ਼ੈਕ੍ਟ ਸਮਾਚਾਰ ਸੇਵਾ
ਜੰਮੂ-ਕਸ਼ਮੀਰ ਜੁਲਾਈ 01
ਰਾਮਬਨ ਜ਼ਿਲੇ ਦੇ ਇਕ ਸੁਦੂਰ ਪਿੰਡ ’ਚ ਭਿਆਨਕ ਅੱਗ ਲੱਗਣ ਨਾਲ 12 ਘਰ ਸੜ ਕੇ ਸੁਆਹ ਹੋ ਗਏ ਹਨ। ਭਾਰਤੀ ਹਵਾਈ ਸੈਨਾ ਦੇ ਇਕ ਜਹਾਜ਼ ਨੇ ਅੱਗ ’ਤੇ ਕਾਬੂ ਪਾਉਣ ਲਈ ਕਈ ਉਡਾਣਾਂ ਭਰੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ’ਚ ਕਿਸੇ ਨੂੰ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਬਨਿਹਾਲ ਅਨੁਮੰਡਲ ਤੋਂ 28 ਕਿਲੋਮੀਟਰ ਦੂਰ ਖਾਰੀ ਦੀ ਸੰਘਣੀ ਆਬਾਦੀ ਵਾਲੇ ਹਿਜਵਾ ਪਿੰਡ ’ਚ ਮੰਗਲਵਾਰ ਸਵੇਰੇ ਲਗਭਗ 11 ਵਜੇ ਇਕ ਮਕਾਨ ’ਚ ਅੱਗ ਲੱਗ ਗਈ ਅਤੇ ਕਈ ਹੋਰ ਮਕਾਨਾਂ ਤੱਕ ਫੈਲ ਗਈ ਜਿਸ ’ਚ 36 ਤੋਂ ਜ਼ਿਆਦਾ ਪਰਿਵਾਰ ਬੇਘਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਅੱਗ ਤੇਜ਼ੀ ਨਾਲ ਫੈਲੀ ਕਿਉਂਕਿ ਮਕਾਨ ਕੋਲ-ਕੋਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਵੈ-ਸੇਵੀਆਂ ਨੂੰ ਅੱਗ ਬੁਝਾਉਣ ’ਚ ਮਦਦ ਕਰਨ ਲਈ ਮੌਕੇ ਤੇ ਸੈਨਾ ਅਤੇ ਪੁਲਸ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਬਨਿਹਾਲ ਸ਼ਹਿਰ ਤੋਂ ਫਾਇਰਬਿ੍ਰਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਲਗਭਗ 6 ਘੰਟੇ ਤੱਕ ਚੱਲੀ ਸੰਯੁਕਤ ਮੁਹਿੰਮ ਤੋਂ ਬਾਅਦ ਹਵਾਈ ਸੈਨਾ ਦੇ ਇਕ ਜਹਾਜ਼ ਦੇ ਮਿਸ਼ਨ ’ਚ ਸ਼ਾਮਲ ਹੋਣ ਤੋਂ ਬਾਅਦ ਆਖਿਰਕਾਰ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੇ ਕਈ ਉਡਾਣਾਂ ਭਰੀਆਂ ਅਤੇ ਭਿਆਨਕ ਅੱਗ ’ਤੇ ਪਾਣੀ ਪਾ ਕੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਮੁਖ ਨਈਮ-ਅਲ-ਹਕ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ।

More from this section