ਰਾਜ ਕੁੰਦਰਾ ਦੀ ਵਜ੍ਹਾ ਨਾਲ ਲੋਕਾਂ ਨੇ ਕਰਨ ਕੁੰਦਰਾ ਨੂੰ ਕੱਢੀਆਂ ਗਾਲਾਂ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੁਲਾਈ 26
ਰਾਜ ਕੁੰਦਰਾ ਦੇ ਗਿ੍ਰਫਤਾਰ ਹੋਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਹਰ ਰੋਜ਼ ਇਕ ਨਵੀਂ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਕਦੇ ਸੋਸ਼ਲ ਮੀਡੀਆ ਟਰੋਲਿੰਗ, ਤਾਂ ਕਦੇ ਪੁਲਿਸ ਦੀ ਪੁੱਛਗਿੱਛ…19 ਜੁਲਾਈ ਤੋਂ ਬਾਅਦ ਅਦਾਕਾਰਾ ਤੇ ਉਨ੍ਹਾਂ ਦਾ ਪਰਿਵਾਰ ਇਕ ਮਿੰਟ ਲਈ ਵੀ ਚੈਨ ਦਾ ਸਾਹ ਨਹੀਂ ਲੈ ਸਕਿਆ ਹੈ। ਰਾਜ ਦੀ ਗਿ੍ਰਫਤਾਰੀ ਉਨ੍ਹਾਂ ਦੇ ਪਰਿਵਾਰ ਲਈ ਤਾਂ ਸਿਰਦਰਦੀ ਬਣੀ ਹੈ ਪਰ ਉਨ੍ਹਾਂ ਤੋਂ ਇਲਾਵਾ ਇਕ ਹੋਰ ਅਜਿਹਾ ਅਦਾਕਾਰ ਹੈ ਜੋ ਉਨ੍ਹਾਂ ਦੀ ਵਜ੍ਹਾ ਨਾਲ ਪਰੇਸ਼ਾਨੀ ’ਚ ਪੈ ਗਿਆ ਤੇ ਇਸ ਵਜ੍ਹਾ ਨਾਲ ਉਨ੍ਹਾਂ ਨੂੰ ਅਜੀਬ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਉਹ ਅਦਾਕਾਰ ਹਨ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਰਨ ਕੁੰਦਰਾ। ਦਰਅਸਲ ਹੋਇਆ ਇਹ ਕਿ ਸਰਨੇਮ ਇਕ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਹੋ ਗਈ ਤੇ ਲੋਕ ਰਾਜ ਕੁੰਦਰਾ ਦੀ ਜਗ੍ਹਾ ਕਰਨ ਕੁੰਦਰਾ ਨੂੰ ਟਰੋਲ ਕਰਨ ਲੱਗੇ। ਇੰਨਾ ਹੀ ਨਹੀਂ ਰਾਜ ਦੀ ਜਗ੍ਹਾ ਲੋਕਾਂ ਨੇ ਕਈ ਥਾਵਾਂ ’ਤੇ ਕਰਨ ਦੀਆਂ ਤਸਵੀਰਾਂ ਦਾ ਇਸਤੇਮਾਲ ਤਕ ਕਰ ਲਿਆ। ਜਿਸ ਤੋਂ ਬਾਅਦ ਅਦਾਕਾਰ ਪਰੇਸ਼ਾਨ ਹੋ ਗਿਆ ਤੇ ਹੁਣ ਇਨ੍ਹਾਂ ਨੇ ਇਸ ਮਾਮਲੇ ’ਤੇ ਆਪਣਾ ਦਿੱਤਾ ਹੈ। ਹਿੰਦੂਸਤਾਨ ਟਾਈਮਸ ਨਾਲ ਗੱਲਬਾਤ ’ਚ ਕਰਨ ਨੇ ਕਿਹਾ, ‘ਨਾ ਸਿਰਫ਼ ਫੋਟੋ ਕੁਝ ਲੋਕਾਂ ਨੇ ਤਾਂ ਮੇਰੇ ਨਾਂ ਦਾ ਵੀ ਇਸਤੇਮਾਲ ਕੀਤਾ। ਜਦੋਂ ਮੈਂ ਸੋ ਕੇ ਉੱਠਿਆ, ਮੈਂ ਆਪਣਾ ਟਵਿੱਟਰ ਅਕਾਊਂਟ ਖੋਲ੍ਹਿਆ ਤਾਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਲਗ ਰਿਹਾ ਸੀ ਕਿ ਇਸ ਵਿਵਾਦ ’ਚ ਮੈਂ ਗਿ੍ਰਫਤਾਰ ਹੋਇਆ ਹਾਂ। ਲੋਕ ਮੈਨੂੰ ਟੈਗ ਕਰ ਕੇ ਟਵੀਟ ਕਰ ਰਹੇ ਸਨ। ਇਹ ਸਭ ਦੇਖ ਕੇ ਮੈਨੂੰ ਇਹ ਸਮਝਣ ’ਚ ਥੋੜ੍ਹਾ ਟਾਈਮ ਲੱਗਿਆ ਕਿ ਆਖ਼ਰ ਹੋਇਆ ਕੀ ਹੈ? ਤੇ ਸਰਚ ਕਰਨ ’ਤੇ ਪਤਾ ਲੱਗਿਆ ਕਿ ਮੈਂ ਨਹੀਂ ਰਾਜ ਕੁੰਦਰਾ ਦਾ ਨਾਂ ਹੈ।’ ‘ਕੁਝ ਨੂੰ ਸਮਝ ਆ ਗਿਆ ਕਿ ਗਲਤੀ ਨਾਲ ਹੋਇਆ ਹੈ ਤਾਂ ਕੁਝ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਲੋਕ ਟੈਗ ਕਰ ਕੇ ਉਲਟਾ-ਸਿੱਧਾ ਬੋਲਣ ਲੱਗੇ ਜਿਸ ਤੋਂ ਬਾਅਦ ਮੇਰੇ ਫੈਨਜ਼ ਨੇ ਉਨ੍ਹਾਂ ਨੂੰ reply ਕੀਤਾ ਤੇ ਸਹੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵੀ ਹੋ ਚੁੱਕਾ ਹੈ ਜਦੋਂ ਕਿਸੇ ਨੈ ਮੈਨੂੰ ਸ਼ਿਲਪਾ ਸ਼ੈੱਟੀ ਦਾ ਪਤੀ ਕਿਹਾ ਸੀ, ਉਦੋਂ ਮੈਂ ਇਸ ਨੂੰ ਹਲਕੇ ਅੰਦਾਜ਼ ’ਚ ਲਿਆ ਪਰ ਇਸ ਵਾਰ ਇਹ ਮੇਰੇ ਲਈ ਹੋ ਗਿਆ ਸੀ।’ ਦੱਸਣਯੋਗ ਹੈ ਕਿ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਪਹਿਲਾਂ ਰਾਜ ਨੂੰ 23 ਜੁਲਾਈ ਤਕ ਕਸਟਡੀ ’ਚ ਭੇਜ ਦਿੱਤਾ ਗਿਆ ਸੀ, ਉਸ ਤੋਂ ਬਾਅਦ 23 ਨੂੰ ਰਾਜ ਦੀ ਪੇਸ਼ੀ ਹੋਈ ਤੇ 27 ਜੁਲਾਈ ਤਕ ਪੁਲਿਸ ਕਸਟਡੀ ’ਚ ਭੇਜ ਦਿੱਤਾ ਗਿਆ।

More from this section