ਖੇਡ

ਯੂਰੋ ਕੱਪ 2020: ਸਵੀਡਨ ਨੇ ਪੋਲੈਂਡ ਨੂੰ 3-2 ਨਾਲ ਹਰਾ ਕੇ ਆਖਰੀ 16 ਵਿੱਚ ਕੀਤਾ ਪ੍ਰਵੇਸ਼

ਫ਼ੈਕ੍ਟ ਸਮਾਚਾਰ ਸੇਵਾ
ਸੇਂਟ ਪੀਟਰਸਬਰਗ, ਜੂਨ 24

ਯੂਰਪੀਅਨ ਚੈਂਪੀਅਨਸ਼ਿਪ ਯੂਰੋ ਕੱਪ 2020 ਦੇ ਗਰੁੱਪ ਈ ਮੈਚ ਵਿੱਚ ਸਵੀਡਨ ਨੇ ਪੋਲੈਂਡ ਨੂੰ 3-2 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਐਮਲ ਫੋਰਸਬਰਗ ਨੇ ਸੈਂਟ ਪੀਟਰਸਬਰਗ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ ਸਵੀਡਨ ਲਈ ਦੋ ਗੋਲ ਕੀਤੇ।

ਪੋਲੈਂਡ ਨੂੰ ਆਖਰੀ 16 ਵਿੱਚ ਦਾਖਲ ਹੋਣ ਲਈ ਇੱਕ ਜਿੱਤ ਦੀ ਜ਼ਰੂਰਤ ਸੀ ਪਰ ਫੋਰਸਬਰਗ ਦੇ ਦੋ ਗੋਲ ਨੇ ਉਨ੍ਹਾਂ ਦਾ ਕੰਮ ਖਰਾਬ ਕਰ ਦਿੱਤਾ। ਪੋਲੈਂਡ ਦੇ ਸਟਾਰ ਖਿਡਾਰੀ ਰੌਬਰਟ ਲੇਵੈਂਡੋਵਸਕੀ ਨੇ 61 ਵੇਂ ਅਤੇ 84ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਫੋਰਸਬਰਗ ਨੇ ਦੂਜੇ ਅਤੇ 59ਵੇਂ ਅਤੇ ਵਿਕਟਰ ਕਲਾਸੇਨ ਨੇ 93ਵੇਂ ਮਿੰਟ ਵਿਚ ਸਵੀਡਨ ਲਈ ਗੋਲ ਕੀਤੇ।

ਇਸ ਜਿੱਤ ਨਾਲ ਸਵੀਡਨ ਦੇ ਗਰੁੱਪ ਈ ਵਿੱਚ ਸੱਤ ਅੰਕ ਹਨ। ਇਸ ਗਰੁੱਪ ਵਿੱਚ ਸਪੇਨ ਦੇ ਪੰਜ ਅੰਕ ਹਨ, ਸਲੋਵਾਕੀਆ ਦੇ ਤਿੰਨ ਅਤੇ ਪੋਲੈਂਡ ਦਾ ਇੱਕ ਅੰਕ ਹੈ। ਸਵੀਡਨ ਨੇ ਤਿੰਨ ਵਿਚੋਂ ਦੋ ਮੈਚ ਜਿੱਤੇ ਜਦਕਿ ਇਕ ਮੈਚ ਡਰਾਅ ਰਿਹਾ। ਸਪੇਨ ਨੇ ਇਕ ਮੈਚ ਜਿੱਤੀ ਜਦਕਿ ਦੋ ਮੈਚ ਬਰਾਬਰੀ ‘ਤੇ ਰਹੇ।

More from this section