ਖੇਡ

ਯੂਰੋ ਕੱਪ: ਸਲੋਵਾਕੀਆ ਨੇ ਪੋਲੈਂਡ ਨੂੰ 2-1 ਨਾਲ ਹਰਾਇਆ

ਫ਼ੈਕ੍ਟ ਸਮਾਚਾਰ ਸੇਵਾ
ਸੇਂਟ ਪੀਟਰਸਬਰਗ, ਜੂਨ 15

ਯੂਰਪੀਅਨ ਫੁੱਟਬਾਲ ਟੂਰਨਾਮੈਂਟ, ਯੂਰੋ ਕੱਪ ਵਿਖੇ ਸਲੋਵਾਕੀਆ ਨੇ ਆਪਣੇ ਗਰੁੱਪ ਈ ਦੇ ਉਦਘਾਟਨੀ ਮੈਚ ਵਿੱਚ ਪੋਲੈਂਡ ਨੂੰ 2-1 ਨਾਲ ਹਰਾ ਦਿੱਤਾ। ਸਲੋਵਾਕੀਆ ਦਦੀ ਜਿੱਤ ਦੇ ਹੀਰੋ ਮਿਲਾਨ ਸਿਕਨੀਆਰ, ਜਿਨ੍ਹਾਂ ਨੇ ਡਰਾਅ ਵੱਲ ਜਾ ਰਹੇ ਮੈਚ ਨੂੰ ਆਪਣੀ ਟੀਮ ਲਈ ਜਿੱਤ ਵਿਚ ਬਦਲ ਦਿੱਤਾ। ਇਸ ਮੈਚ ਵਿਚ ਸਲੋਵਾਕੀਆ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਮੈਚ ਦੇ 18 ਵੇਂ ਮਿੰਟ ਵਿਚ ਡਬਲਯੂਊ ਸ਼ਵਾਸਨੀ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਸਲੋਵਾਕੀਆ ਹਾਫ ਟਾਈਮ ਤੱਕ 1-0 ਨਾਲ ਅੱਗੇ ਸੀ। ਹਾਫ ਟਾਈਮ ਤੋਂ ਬਾਅਦ ਅਗਲੇ 27 ਸਕਿੰਟਾਂ ਦੇ ਅੰਦਰ, ਕਾਰੋਲ ਲਿਨੇਚੀ ਨੇ ਗੋਲ ਕਰਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਦਵਾ ਦਿੱਤੀ। ਇੱਕ ਘੰਟਾ ਲੰਘਿਆ ਹੋਣਾ ਸੀ ਜਦੋਂ ਗ੍ਰੇਗੋਰਜ਼ ਕ੍ਰੈਚੋਵਾਇਕ ਨੇ ਫਾਉਲ ਕੀਤਾ ਅਤੇ ਉਨ੍ਹਾਂ ਨੂੰ ਦੂਜਾ ਯੈਲੋ ਕਾਰਡ ਪ੍ਰਾਪਤ ਮਿਲਿਆ। ਉਹ ਮੈਦਾਨ ਤੋਂ ਬਾਹਰ ਗਏਅਤੇ ਪੋਲੈਂਡ  10 ਖਿਡਾਰੀਆਂ ਨਾਲ ਖੇਡਣ ਲਈ ਮਜਬੂਰ ਹੋਇਆ। ਸਿਕਨਿਆਰ ਨੇ ਮੈਚ ਦੇ 69ਵੇਂ ਮਿੰਟ ਵਿੱਚ ਸਲੋਵਾਕੀਆ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ ਅਤੇ ਇਹ ਸਕੋਰ ਫੈਸਲਾਕੁਨ ਸਾਬਤ ਹੋਇਆ। ਇਸ ਜਿੱਤ ਨਾਲ ਸਲੋਵਾਕੀਆ ਗਰੁੱਪ ਈ ਦੇ ਸਿਖਰ ‘ਤੇ ਪਹੁੰਚਣ’ ਚ ਸਫਲ ਰਿਹਾ।