ਯਮੁਨਾਨਗਰ ‘ਚ ਅਣਪਛਾਤੇ ਨੌਜਵਾਨਾਂ ਨੇ ਦਰਜਨ ਲਗਜ਼ਰੀ ਗੱਡੀਆਂ ਦੇ ਸ਼ੀਸ਼ੇ ਤੋੜੇ

ਫ਼ੈਕ੍ਟ ਸਮਾਚਾਰ ਸੇਵਾ ਯਮੁਨਾਨਗਰ, ਜੁਲਾਈ 12

ਯਮੁਨਾਨਗਰ ਦੀ ਪੌਸ਼ ਪ੍ਰੋਫੈਸਰ ਕਲੋਨੀ ਵਿੱਚ ਬਦਮਾਸ਼ਾਂ ਨੇ ਕੁੱਝ ਹੀ ਸਮੇਂ ਵਿੱਚ ਇੱਕ ਦਰਜਨ ਗੱਡੀਆਂ ਦੇ ਸ਼ੀਸ਼ੇ ਭੰਨ੍ਹ ਦਿੱਤੇ । ਮਿਲੀ ਜਾਣਕਾਰੀ ਮੁਤਾਬਕ ਹੱਥਾਂ ਵਿੱਚ ਲੋਹੇ ਦੇ ਰਾੱਡ ਲੈ ਕੇ ਐਕਟਿਵਾ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਪਲਾਂ ਵਿੱਚ ਹੀ ਲਗਪੱਗ 12-13 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਬਦਮਾਸ਼ਾਂ ਦੀ ਇਹ ਹਰਕਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਇਲਾਕੇ ਵਿੱਚ ਰਹਿਣ ਵਾਲੇ ਅਮਰਨਾਥ, ਸੈਂਟੀ ਸ਼ਰਮਾ ਨੇ ਕਿਹਾ ਕਿ ਸਾਰੇ ਨੌਜਵਾਨਾਂ ਦੀ ਕਰੀਬ 20 ਤੋਂ 22 ਸਾਲ ਦੇ ਲੱਗਦੇ ਹਨ ਅਤੇ ਇਸ ਕਾਰਵਾਈ ਤੋਂ ਕਲੋਨੀ ਦੇ ਖ਼ਿਲਾਫ਼ ਖੌਫ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਘਰਾਂ ਦੇ ਬਾਹਰ ਖੜੀਆਂ ਕਾਰਾਂ ਦੀ ਕੀਤੀ ਤੋੜਫੋੜ ਤੋਂ ਨੌਜਵਾਨਾਂ ਦੇ ਆਤੰਕ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰਾਮਪੁਰਾ ਪੁਲੀਸ ਚੌਕੀ ਦੇ ਇੰਚਾਰਜ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

 

More from this section