ਪੰਜਾਬ

ਮੋਬਾਇਲ ਟਾਵਰਾਂ ਦੀ ਐਨ.ਓ.ਸੀ.ਦੇ ਬਕਾਇਆ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ-ਡਿਪਟੀ ਕਮਿਸ਼ਨਰ

ਫ਼ੈਕ੍ਟ ਸਮਾਚਾਰ ਸੇਵਾ ਫਰੀਦਕੋਟ ਅਗਸਤ 25
ਡਿਪਟੀ ਕਮਿਸ਼ਨਰ  ਵਿਮਲ ਕੁਮਾਰ ਸੇਤੀਆ ਵੱਲੋਂ ਜਿਲ੍ਹੇ ਵਿੱਚ ਮੋਬਾਇਲ ਕੁਨੈਕਟੀਵਿਟੀ ਨੂੰ ਵਧਾਉਣ ਲਈ ਵੱਖ ਵੱਖ ਕੰਪਨੀਆ/ਪ੍ਰਾਰਥੀਆਂ ਵੱਲੋਂ ਮੋਬਾਇਲ ਟਾਵਰਾਂ ਲਈ ਆਨਲਾਈਨ ਅਪਲਾਈ ਐਨ.ਓ.ਸੀ. ਨੂੰ ਮਿਥੇ ਸਮੇ ਵਿੱਚ ਜਾਰੀ ਕਰਨ ਤੇ ਆਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐਸ.ਪੀ.(ਐਚ). ਕੁਲਦੀਪ ਸਿੰਘ ਸੋਹੀ ਤੋਂ ਇਲਾਵਾ ਸਥਾਨਕ ਸਰਕਾਰਾਂ, ਪੰਚਾਇਤੀ ਵਿਭਾਗ, ਉਦਯੋਗ ਵਿਭਾਗ,, ਬਿਜਲੀ ਬੋਰਡ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਇਸ ਸਬੰਧ ਵਿੱਚ ਸਰਕਾਰ ਵੱਲੋਂ ਉਦਯੋਗ ਵਿਭਾਗ ਦੇ ਜੀ.ਐਮ. ਨੂੰ ਜਿਲ੍ਹਾਂ ਪੱਧਰ ਤੇ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ ਤੇ ਉਸ ਵੱਲੋਂ ਆਨਲਾਈਨ ਪ੍ਰਾਪਤ ਹੋਈਆ ਅਰਜੀਆਂ ਨੂੰ ਸਬੰਧਤ ਵਿਭਾਗਾਂ ਨੂੰ ਫਾਰਵਰਡ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਮਿਥੇ ਸਮੇਂ ਵਿੱਚ ਉਪਰੋਕਤ ਅਰਜੀਆਂ ਲਈ ਕਾਰਵਾਈ ਕਰਕੇ ਉਸ ਨੂੰ ਵਾਪਸ ਭੇਜਣਗੇ ਤਾਂ ਜੋਂ ਪ੍ਰਾਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜਿਲ੍ਹਾਂ ਉਦਯੋਗ ਕੇਂਦਰ ਦੇ ਜੀ.ਐਮ.ਰਵਿੰਦਰ ਕੁਮਾਰ ਝੀਂਗਣ ਨੇ ਦੱਸਿਆ ਕਿ ਮੋਬਾਇਲ ਟਾਵਰਾਂ ਲਈ ਪ੍ਰਾਰਥੀ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਦਾ ਹੈ ਤੇ ਉਸ ਉਪਰੰਤ ਪ੍ਰਾਰਥੀ ਦੀ ਅਰਜ਼ੀ ਸਬੰਧਤ ਵਿਭਾਗਾਂ ਨੂੰ ਐਨ. ਓ. ਸੀ ਲਈ ਭੇਜ ਦਿੱਤੀ ਜਾਵੇਗੀ ਅਤੇ ਸਬੰਧਤ ਵਿਭਾਗ ਤੋਂ ਐਨ.ਓ.ਸੀ, ਮਿਲਣ ਅਤੇ ਪ੍ਰਾਰਥੀ ਵੱਲੋਂ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਉਪਰੰਤ ਐਨ.ਓ,ਸੀ. ਜਾਰੀ ਕਰ ਦਿੱਤਾ ਜਾਵੇਗੀ। ਇਸ ਮੌਕੇ  ਰਾਕੇਸ਼ ਕੰਬੋਜ਼ ਐਕਸੀਅਨ, ਗੁਰਦਾਸ ਸਿੰਘ ਈ.ਓ. ਨਗਰ ਕੌਸ਼ਲ ਜੈਤੋ, ਬਿਜਲੀ ਬੋਰਡ ਤੋਂ  ਐਨ.ਪੀ. ਸਿੰਘ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।