ਪੰਜਾਬ

ਮੋਗਾ ਵਿਖੇ ਕੈਡ੍ਰਿਟ ਆਊਟਰੀਚ ਕੈਂਪ ਦਾ ਹੋਇਆ ਆਯੋਜਨ

ਫ਼ੈਕ੍ਟ ਸਮਾਚਾਰ ਸੇਵਾ
ਮੋਗਾ, ਅਕਤੂਬਰ 22

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਲੀਡ ਬੈਂਕ ਪੰਜਾਬ, ਪੰਜਾਬ ਐਂਡ  ਸਿੰਧ ਬੈਂਕ ਦੀ ਅਗਵਾਈ ਵਿੱਚ ਕ੍ਰੈਡਿਟ ਆਊਟਰੀਚ ਕੈਂਪ ਦਾ ਆਯੋਜਨ ਮੋਗਾ ਵਿੱਚ ਕੀਤਾ ਗਿਆ। ਇਸ ਕੈਂਪ  ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਨੇ ਸ਼ਮਾ ਜਗਾ ਕੇ ਕੀਤਾ।

ਉਨ੍ਹਾਂ ਨੇ ਬੈਂਕ ਵਿੱਚ ਲੋਨ ਨਾਲ ਜੁੜੀਆਂ ਯੋਜਨਾਵਾਂ ਦੇ ਬਾਰੇ ਵਿੱਚ ਲੋਕਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 10 ਲੱਖ ਤੱਕ ਦੇ ਲੋਨ ਬਿਨ੍ਹਾਂ ਕਿਸੇ ਵੀ ਗਰੰਟੀ ਦੇ ਆਧਾਰ ਉੱਪਰ ਗ੍ਰਾਹਕਾਂ ਨੂੰ ਮਹੱਈਆ ਕਰਵਾਏ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਫਾਰਮਲ ਸੰਸਥਾ ਤੋਂ ਲੋਨ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਗ੍ਰਾਹਕਾਂ ਨੂੰ ਮੌਕੇ ਤੇ ਹੀ ਲੋਨ ਦੇ ਸੈਂਕਸ਼ਨ ਲੈਟਰ ਜਾਰੀ ਕੀਤੇ ਅਤੇ ਚੰਗੇ ਗ੍ਰਾਹਕ ਨੂੰ ਸਨਮਾਨਿਤ ਵੀ ਕੀਤਾ। ਮੋਗਾ ਜ਼ਿਲ੍ਹੇ ਦੇ ਸਾਰੇ ਬੈਂਕ ਇਸ ਕ੍ਰੈਡਿਟ ਆਊਟਰੀਚ ਕੈਂਪ ਵਿੱਚ ਸ਼ਾਮਿਲ ਹੋਏ ਅਤੇ ਸਾਰੇ ਬੈਂਕਾਂ ਨੇ ਮੁਦਰਾ ਯੋਜਨਾ ਵਿੱਚ ਕੁੱਲ ਮਿਲਾ ਕੇ 2 ਕਰੋੜ ਦਾ ਲੋਨ ਸੈਂਕਸ਼ਨ ਕੀਤਾ।

ਲੀਡ ਬੈਂਕ ਮੈਨੇਜਰ ਬਜਰੰਗੀ ਸਿੰਘ ਨੇ ਸਾਰੇ ਬੈਂਕਾਂ ਨੂੰ ਅਪੀਲ ਕੀਤੀ ਕਿ ਕ੍ਰੇਡਿਟ ਆਊਟਰੀਚ ਕੈਂਪ ਦੇ ਤਹਿਤ ਖਾਸ ਕਰਕੇ ਮੁਦਰਾ ਯੋਜਨਾ, ਸਰਕਾਰੀ ਯੋਜਨਾ ਦਾ ਲਾਭ ਲੋਕਾਂ ਤੱਕ ਪਹੁੰਚਦਾ ਜਰੂਰ ਕੀਤਾ ਜਾਵੇ।

ਇਸ ਮੌਕੇ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੈਨੇਜਰ ਕੁਲਦੀਪ ਸਿੰਘ, ਪੰਜਾਬ ਨੈਸ਼ਨਲ ਬੈਂਕ ਦੇ ਸਰਕਲਰ ਹੈੱਡ ਵਿਨੋਦ ਸ਼ਰਮਾ, ਵਿੱਤੀ ਸਲਾਹਕਾਰ ਨਰੇਸ਼ ਕੁਮਾਰ, ਆਰਸੇਟੀ ਦੇ ਡਾਇਰੈਕਟਰ ਗੌਰਵ ਕੁਮਾਰ, ਪੰਜਾਬ ਐਂਡ ਸਿੰਧ ਬੈਂਕ ਦੇ ਮੁੱਖ ਪ੍ਰਬੰਧਕ ਕੰਵਲਪ੍ਰੀਤ ਸਿੰਘ ਅਤੇ ਹੋਰ ਵੀ ਬੈਂਕ ਅਧਿਕਾਰੀ ਹਾਜ਼ਰ ਸਨ।