ਵਿਦੇਸ਼

ਮੈਕੈਫੀ ਐਂਟੀਵਾਇਰਸ ਸੌਫਟਵੇਅਰ ਨਿਰਮਾਤਾ ਜੌਨ ਮੈਕੈਫੀ ਨੇ ਜੇਲ੍ਹ ਵਿਚ ਕੀਤੀ ਖ਼ੁਦਕੁਸ਼ੀ

ਫ਼ੈਕ੍ਟ ਸਮਾਚਾਰ ਸੇਵਾ ਮੈਡਰਿਡ, ਜੂਨ 24

ਬਾਰਸੀਲੋਨਾ ਨੇੜੇ ਜੇਲ੍ਹ ਦੀ ਇਕ ਕੋਠੜੀ ਦੇ ਬਾਹਰ ਐਂਟੀਵਾਇਰਸ ਸਾਫਟਵੇਅਰ ਨਿਰਮਾਤਾ, ਜੌਨ ਮੈਕੈਫੀ ਸਰਕਾਰੀ ਅਧਿਕਾਰੀਆਂ ਨੂੰ ਮ੍ਰਿਤ ਹਾਲਤ ‘ਚ ਮਿਲੇ। ਇਸ ਘਟਨਾ ਤੋਂ ਕੁਝ ਦੇਰ ਪਹਿਲਾਂ ਹੀ ਅਦਾਲਤ ਨੇ ਉਨ੍ਹਾਂ ਨੂੰ ਅਮਰੀਕਾ ਹਵਾਲੇ ਕਰਨ ਦੀ ਮਨਜ਼ੂਰੀ ਦਿੱਤੀ ਸੀ ਜਿੱਥੇ ਉਹ ਟੈਕਸ ਚੋਰੀ ਮਾਮਲੇ ‘ਚ ਲੋੜੀਂਦੇ ਹਨ। ਕੈਟਾਲੋਨੀਆ ‘ਚ ਜੇਲ੍ਹ ਵਿਵਸਥਾ ਦੀ ਮਹਿਲਾ ਤਰਜਮਾਨ ਨੇ ਦੱਸਿਆ ਕਿ 75 ਸਾਲਾ ਮੈਕੇਫੀ ਨੇ ਜੇਲ੍ਹ ‘ਚ ਖ਼ੁਦਕੁਸ਼ੀ ਕਰ ਲਈ।

20 ਜੂਨ ਨੂੰ ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਫਾਦਰਜ਼ ਡੇਅ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਇਸ ਟਵੀਟ ‘ਚ ਉਨ੍ਹਾਂ ਹੈਸ਼ਟੈਗ ਫ੍ਰੀ ਜੌਨ ਮੈਕੇਫੀ ਲਗਾਇਆ ਸੀ ਤੇ ਇਕ ਪੱਤਰ ਪੋਸਟ ਕੀਤਾ ਸੀ। ਇਸ਼ ਤੋਂ ਪਹਿਲਾਂ 16 ਜੂਨ ਨੂੰ ਟਵੀਟ ‘ਚ ਲਿਖਿਆ ਕਿ ਅਮਰੀਕਾ ਦਾ ਮੰਨਣਾ ਹੈ ਕਿ ਮੈਂ ਕ੍ਰਿਪਟੋ ਲੁਕਾਇਆ। ਕਾਸ਼ ਅਜਿਹਾ ਕਰਦਾ ਪਰ ਇਹ ਟੀਮ ਮੈਕੇਫੀ ਦੇ ਹੱਥੋਂ ਖ਼ਤਮ ਹੋ ਗਿਆ ਤੇ ਬਾਕੀ ਦੀ ਮੇਰੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਮੇਰੇ ਮਿੱਤਰ ਵੀ ਐਸੋਸੀਏਸ਼ਨ ਖ਼ਤਮ ਹੋਣ ਦੇ ਖਦਸ਼ੇ ਕਾਰਨ ਦੂਰ ਹੋ ਗਏ। ਮੇਰੇ ਕੋਲ ਕੁਝ ਨਹੀਂ ਹੈ।