ਪੰਜਾਬ

ਮਿਸ਼ਨ ਫ਼ਤਿਹ ਤਹਿਤ ਸਬ ਡਿਵੀਜਨ ਸੰਗਰੂਰ ’ਚ 18 ਥਾਵਾਂ ’ਤੇ ਲਗਾਏ ਜਾਣਗੇ ਕੋਵਿਡ ਟੀਕਾਕਰਨ ਕੈਂਪ

ਫ਼ੈਕ੍ਟ ਸਮਾਚਾਰ ਸੇਵਾ
ਸੰਗਰੂਰ ਜੂਨ 25
ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਸਬ ਡਵੀਜਨ ਸੰਗਰੂਰ ਅਧੀਨ ਮਿਤੀ 26 ਜੂਨ 2021 ਨੂੰ 18 ਥਾਵਾਂ ’ਤੇ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਐਸ.ਡੀ.ਐਮ. ਯਸ਼ਪਾਲ ਸ਼ਰਮਾ ਨੇ ਦਿੱਤੀ। ਐਸ.ਡੀ.ਐਮ. ਨੇ ਦੱਸਿਆ ਕਿ ਸੰਗਰੂਰ ਸ਼ਹਿਰ ’ਚ ਸਰਕਾਰੀ ਸਕੂਲ (ਪੁਲਿਸ ਲਾਇਨ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੇੜੇ ਜ਼ਿਲ੍ਹਾ ਕੋਰਟ, ਜੈਅੰਤੀ ਦੇਵੀ ਮੰਦਰ ਅਤੇ ਇੰਡੀਅਨ ਆਇਲ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਸਕੂਲ (ਲੜਕੇ) ਲੌਂਗੋਵਾਲ, ਐਚ.ਡਬਲਿਯੂ.ਸੀ. ਚੱਠੇ ਸੇਖਵਾਂ, ਐਚ.ਡਬਲਿਯੂ.ਸੀ.ਚੰਗਾਲ, ਐਚ.ਡਬਲਿਯੂ.ਸੀ. ਬਹਾਦਰਪੁਰ, ਐਚ.ਡਬਲਿਯੂ.ਸੀ. ਬਡਰੁੱਖਾਂ, ਐਚ.ਡਬਲਿਯੂ.ਸੀ. ਅਕੋਈ ਸਾਹਿਬ, ਮਿੰਨੀ ਪੀ.ਐੱਚ.ਸੀ. ਸਾਰੋਂ, ਧਰਮਸ਼ਾਲਾ ਫ਼ਤਿਹਗੜ੍ਹ ਛੰਨਾਂ, ਐਚ.ਡਬਲਿਯੂ.ਸੀ ਢੱਡਰੀਆਂ ਅਤੇ ਐਚ.ਡਬਲਿਯੂ.ਸੀ ਮੰਡੇਰ ਕਲਾਂ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸਵੇਰ 9 ਵਜੇ ਤੋਂ ਸ਼ਾਮ 3:30 ਵਜੇ ਤੱਕ ਕੈਂਪ ਵਾਲੀਆਂ ਥਾਵਾਂ ’ਤੇ ਉਪਲੱਬਧ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਤੋਂ ਸੁਰੱਖਿਆ ਲਈ ਵੱਧ ਤੋਂ ਵੱਧ ਟੀਕਾਕਰਨ ਕਰਵਾਇਆ ਜਾਵੇ।