ਪੰਜਾਬ

ਮਿਸ਼ਨ ਫਤਿਹ ਤਹਿਤ 7 ਕੋਰੋਨਾ ਪਾਜੀਟਿਵ ਮਰੀਜ ਹੋਏ ਸਿਹਤਯਾਬ-ਡਿਪਟੀ ਕਮਿਸ਼ਨਰ

ਫ਼ੈਕ੍ਟ ਸਮਾਚਾਰ ਸੇਵਾ
ਸੰਗਰੂਰ, ਜੁਲਾਈ  09
ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ ਤੋਂਂ ਮਿਸ਼ਨ ਫਤਿਹ ਤਹਿਤ 7 ਕੋਰੋਨਾ ਪਾਜੀਟਿਵ ਮਰੀਜ ਅੱਜ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਸਿਹਤਯਾਬ ਹੋਏ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਕੋਵਿਡ-19 ਪਾਜ਼ਟਿਵ ਹੋਮਆਈਸੋਲੇਸ਼ਨ ਤੋ 7 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। ਉਨ੍ਹਾਂ ਤੰਦਰੁਸਤ ਹੋਏ ਮਰੀਜ਼ਾਂ ਨੂੰ ਸਿਹਤਮੰਦ ਜਿੰਦਗੀ ਜਿਊਣ ਲਈ ਸੁਭਕਾਮਨਾਵਾਂ ਦਿੱਤੀਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ ਅਤੇ ਕੋਵਿਡ ਵੈਕਸੀਨੇਸ਼ਨ ਕਰਵਾਈ ਜਾਵੇ।