ਮਸ਼ਹੂਰ ਹੋਣ ਲਈ ਤਿੰਨ ਨੌਜਵਾਨਾਂ ਨੇ ਰੇਲ ਰੋਕ ਕੇ ਰਜਨੀਕਾਂਤ ਸਟਾਈਲ ’ਚ ਕੀਤੀ ਇਹ ਹਰਕਤ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੁਲਾਈ 15
ਅਜੋਕੇ ਸਮੇਂ ’ਚ ਸੈਲਫੀ ਤੇ ਪ੍ਰੈਂਕ ਵੀਡੀਓ ਦਾ ਕਰੇਜ ਵਧਦਾ ਜਾ ਰਿਹਾ ਹੈ। ਇਸ ਲਈ ਨੌਜਵਾਨ ਕਿਸੇ ਵੀ ਹੱਦ ਤਕ ਜਾਣ ਤੋਂ ਗੁਰੇਜ ਨਹੀਂ ਕਰਦੇ ਹਨ। ਕਈ ਮੌਕਿਆਂ ’ਤੇ ਇਹ ਹਰਕਤ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੁਝ ਲੜਕੇ ਮਸ਼ਹੂਰ ਹੋਣ ਲਈ ਅਜੀਬੋ-ਗਰੀਬ ਹਰਕਤ ਕਰ ਰਹੇ ਹਨ। ਇਸ ਦੇ ਚੱਲਦੇ ਰੇਲ ਦੁਰਘਟਨਾ ਹੋ ਸਕਦੀ ਹੈ। ਹਾਲਾਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਸੁਰੱਖਿਅਤ ਹਨ ਪਰ ਲੜਕਿਆਂ ਦੀ ਗਲਤੀ ਮਾਫੀ ਲਾਇਕ ਨਹੀਂ ਹੈ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੜਕੇ ਰੇਲ ਨੂੰ ਰੋਕ ਕੇ ਰਜਨੀਕਾਂਤ ਸਟਾਈਲ ’ਚ ਸਿਗਰੇਟ ਪੀਣ ਦਾ ਵੀਡੀਓ ਬਣਾਉਣਾ ਚਾਹੁੰਦੇ ਹਨ। ਸਭ ਕੁਝ ਪਹਿਲਾਂ ਤੋਂ ਫਿਕਸ ਹੁੰਦਾ ਹੈ। ਉਦੋਂ ਇਕ ਲੜਕਾ ਰੇਲ ਪਟੜੀ ’ਤੇ ਟੇਬਲ ਤੇ ਕੁਰਸੀ ਲਗਾ ਕੇ ਬੈਠ ਜਾਂਦਾ ਹੈ। ਉਸ ਸਮੇਂ ਰੇਲ ਆਉਣ ਵਾਲੀ ਹੁੰਦੀ ਹੈ।   ਉੱਥੇ ਹੀ ਲੜਕੇ ਦੇ ਦੋਸਤ ਵੀਡੀਓ ਬਣਾ ਰਹੇ ਹਨ। ਕੁਝ ਪਲ ਬਾਅਦ ਰੇਲ ਦੀ ਆਵਾਜ਼ ਸੁਣਾਈ ਦਿੰਦੀ ਹੈ। ਸਾਰੇ ਲੜਕੇ ਐਕਟਿਵ ਹੋ ਜਾਂਦੇ ਹਨ। ਰੇਲ ਅੱਗੇ ਵਧ ਰਹੀ ਹੁੰਦੀ ਹੈ। ਹਾਲਾਂਕਿ ਬਾਜ਼ਾਰ ਤੇ crossing ਦੇ ਚੱਲਦੇ ਰੇਲ ਦੀ ਗਤੀ ਹੌਲੀ ਹੋ ਜਾਂਦੀ ਹੈ। ਉਦੋਂ ਇਕ ਲੜਕਾ ਦੌੜ ਕੇ ਆਉਂਦਾ ਹੈ ਤੇ ਪਹਿਲਾਂ ਲੜਕੇ ਨੂੰ (ਪਟੜੀ ’ਤੇ ਬੈਠੇ) ਸਿਗਰੇਟ ਦਿੰਦਾ ਹੈ। ਲੜਕਾ ਮੂੰਹ ’ਚ ਸਿਗਰੇਟ ਲੈ ਕੇ ਮਾਚਿਸ ਜਲਾਉਣ ਲਈ ਕਹਿੰਦਾ ਹੈ। ਉਦੋਂ ਤਕ ਰੇਲ ਨੇੜੇ ਆ ਜਾਂਦੀ ਹੈ। ਉਸ ਸਮੇਂ ਡਰਾਈਵਰ ਕਈ ਵਾਰ horn ਬਜਾਉਂਦਾ ਹੈ ਪਰ ਲੜਕਾ ਪਿੱਛੇ ਨਹੀਂ ਹਟਦਾ ਤੇ ਪਹਿਲੇ ਕਸ਼ ਲਗਾਉਂਦਾ ਹੈ। ਰੇਲ ਉਦੋਂ ਤਕ ਰੁਕੀ ਰਹਿੰਦੀ ਹੈ। ਅਜਿਹਾ ਸੀਨ ਫਿਲਮਾਂ ’ਚ ਦੇਖਣ ਨੂੰ ਮਿਲਦਾ ਹੈ। ਇਸ ਵਜ੍ਹਾਂ ਨਾਲ ਪ੍ਰੈਂਕ ਵੀਡੀਓ ਬਣਾਉਣ ਵਾਲੇ ਲੜਕਿਆਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅੱਜ ਤਿੰਨ ਲੜਕੇ ਜੇਲ੍ਹ ’ਚ ਹਨ।

More from this section