ਦੇਸ਼

ਭਾਰਤ -ਪਾਕਿਸਤਾਨ ਦੀ ਸਰਹੱਦ ਤੋਂ 33 ਕਰੋੜ ਦੀ ਹੈਰੋਇਨ ਬਰਾਮਦ , ਇਕ ਪਕੜਿਆ

ਫ਼ੈਕ੍ਟ ਸਮਾਚਾਰ ਸੇਵਾ ਫਿਰੋਜ਼ਪੁਰ , 27 ਅਪ੍ਰੈਲ : ਫਿਰੋਜ਼ਪੁਰ ਪੁਲਿਸ ਨੇ ਭਾਰਤ ਪਾਕਸਿਤਾਨ ਸਰਹੱਦ ਤੋਂ ਬੀ ਐੱਸ ਐਫ ਦੀ ਪੋਸਟ ਬਸਤੀ ਰਾਮ ਲਾਲ ਦੀ ਕੰਡੇਦਾਰ ਤਾਰ ‘ਤੋਂ 6 ਕਿਲੋਂ 630 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਨਾਲ ਹੀ ਤਸਕਰ ਨੂੰ ਵੀ ਪਕੜਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਪਕੜੀ ਗਈ ਹੈਰੋਇਨ ਦੀ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਕੀਮਤ 33 ਕਰੋੜ 15 ਲੱਖ ਰੁਪਏ ਹੈ। ਜ਼ਿਲ੍ਹੇ ਦੇ ਐੱਸ ਐੱਸ ਪੀ ਭਗੀਰਥ ਮੀਨਾ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਇਸਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੀ ਆਈ ਏ ਸਟਾਫ ਨੇ ਸੂਹੀਆ ਸੂਚਨਾ ਦੇ ਆਧਾਰ ‘ਤੇ ਮੁਲਜ਼ਮ ਪ੍ਰੇਮ ਸਿੰਘ ਨੂੰ ਬਸਤੀ ਰਾਮ ਲਾਲ ਨੂੰ ਏਰੀਆ ਚੋ ਪਕੜਿਆ ਸੀ ਅਤੇ ਉਸਦੀ ਨਿਸ਼ਾਨਦੇਹੀ ‘ਤੇ ਹੀ ਭਾਰਤ -ਪਾਕਿਸਤਾਨ ਸਰਹੱਦ ‘ਤੇ ਤਾਰਬੰਦੀ ਤੋਂ ਅੱਗੇ 6.630 ਕਿਲੋਂ ਹੈਰੋਇਨ ਪਕੜਣ ਵਿਚ ਸਫਲਤਾ ਹਾਸਿਲ ਕੀਤੀ। ਇਹ ਹੈਰੋਇਨ ਖਾਦ ਦੀ ਬੋਰੀ ਵਿਚ ਰੱਖੀ ਹੋਈ ਸੀ। ਨੇੜੇ ਹੀ ਇਸ ਤਸਕਰ ਦਾ ਖੇਤ ਹੈ। ਮੁਲਜ਼ਮ ਵਿਰੁੱਧ ਪਹਿਲਾਂ ਹੀ ਹੈਰੋਇਨ ਤਸਕਰੀ ਦੇ ਦੋ ਮਾਮਲੇ ਦਰਜ਼ ਹਨ।