ਦੇਸ਼

ਭਾਰਤੀ ਰੇਲਵੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਆਕਸੀਜਨ ਖੇਪ ਦਿੱਲੀ  ਪਹੁੰਚੀ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ  ਮਈ 11
ਭਾਰਤੀ ਰੇਲਵੇ ਦੀ ‘ਆਕਸੀਜਨ ਐਕਸਪ੍ਰੈਸ’ ਰੇਲਗੱਡੀ ਸੋਮਵਾਰ ਨੂੰ 11 ਕ੍ਰਿਓਜੈਨਿਕ ਟੈਂਕਰਾਂ ਵਿਚ 225 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲਐਮਓ) ਦੇ ਨਾਲ ਦਿੱਲੀ ਕੈਂਟ ਸਟੇਸ਼ਨ ‘ਤੇ ਪਹੁੰਚੀ। ਇਹ ਅੱਜ ਤੱਕ ਭਾਰਤੀ ਰੇਲਵੇ ਦੀ ਸਭ ਤੋਂ ਵੱਡੀ ਆਕਸੀਜਨ ਖੇਪ ਹੈ। ਹੁਣ ਤੱਕ ਸਭ ਤੋਂ ਵੱਧ ਆਕਸੀਜਨ ਲਿਜਾਣ ਵਾਲੀ ਇਸ ਟ੍ਰੇਨ ਨੂੰ ਐਤਵਾਰ ਨੂੰ ਗੁਜਰਾਤ ਦੇ ਹਾਪਾ ਤੋਂ ਰਵਾਨਾ ਕੀਤਾ ਗਿਆ ਸੀ।
ਰੇਲਵੇ ਅਜੇ ਤੱਕ ‘ਆਕਸੀਜਨ ਐਕਸਪ੍ਰੈਸ’ ਰੇਲ ਗੱਡੀਆਂ ਵਿਚ ਸਿਰਫ ਚਾਰ ਤੋਂ ਛੇ ਟੈਂਕਰਾਂ ਦੀ ਵਰਤੋਂ ਕਰ ਰਿਹਾ ਸੀ। ਆਕਸੀਜਨ ਆਵਾਜਾਈ ਵਿਚ ਵਰਤੇ ਜਾਂਦੇ ਕ੍ਰਾਇਓਜੈਨਿਕ ਟੈਂਕਰਾਂ ਦੀ ਸਮਰੱਥਾ ਲਗਭਗ 20 ਟਨ ਹੈ। ਰੇਲਵੇ ਰਾਜਾਂ ਦੁਆਰਾ ਪ੍ਰਦਾਨ ਕੀਤੇ ਗਏ 15 ਤੋਂ 16 ਟਨ ਸਮਰੱਥਾ ਵਾਲੇ ਟੈਂਕਰਾਂ ਨਾਲ ਵੀ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ।ਧਿਆਨ ਯੋਗ ਹੈ ਕਿ 27 ਅਪ੍ਰੈਲ ਨੂੰ ਪਹਿਲੀ ‘ਆਕਸੀਜਨ ਐਕਸਪ੍ਰੈਸ’ ਛੱਤੀਸਗੜ੍ਹ ਦੇ ਰਾਏਗੜ ਤੋਂ 70 ਟਨ ਆਕਸੀਜਨ ਲੈ ਕੇ ਦਿੱਲੀ ਪਹੁੰਚੀ ਸੀ।