ਬੰਗਲੁਰੂ : ਇੱਕ ਥਾਣੇ ਦੇ 60 ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਪਾਜੀਟਿਵ ਹੋਣ ਨਾਲ ਪਈਆਂ ਭਾਜੜਾਂ

ਫ਼ੈਕ੍ਟ ਸਮਾਚਾਰ ਸੇਵਾ ਬੰਗਲੁਰੂ, 08 ਅਪ੍ਰੈਲ  . ਕਰਨਾਟਕ ਵਿੱਚ ਵੀ ਕੋਰੋਨਾ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਰਾਜ ਵਿਚ ਕੋਰੋਨਾ ਦੇ 6,976 ਨਵੇਂ ਕੇਸ ਸਾਹਮਣੇ ਆਏ ਜਦੋਂ ਕਿ ਕੋਰੋਨਾ ਕਾਰਨ 35 ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਨੂੰ, ਸ਼ਹਿਰ ਦੇ ਚੰਦਰਾ ਲੇਆਉਟ ਪੁਲਿਸ ਸਟੇਸ਼ਨ ਦੇ 60 ਕਰਮਚਾਰੀਆਂ ਵਿਚ  ਕੋਰੋਨਾ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਭਾਗ ਵਿੱਚ ਭਾਜੜਾਂ ਪੈ ਗਈਆਂ। ਰਾਜ ਦੇ ਸਿਹਤ ਵਿਭਾਗ ਨੇ ਬੁੱਧਵਾਰ ਰਾਤ ਨੂੰ ਆਪਣੇ ਬੁਲੇਟਿਨ ਵਿੱਚ ਕਿਹਾ ਕਿ ਰਾਜ ਵਿੱਚ ਕੋਰੋਨਾ ਦੇ 6,976 ਨਵੇਂ ਕੇਸਾਂ ਦੇ ਜੋੜਨ ਦੇ ਨਾਲ ਹੁਣ ਤੱਕ ਕੁੱਲ 10,33,560 ਕੇਸ ਦਰਜ ਕੀਤੇ ਗਏ ਹਨ। ਬੁਲੇਟਿਨ ਅਨੁਸਾਰ ਇਸ ਦੌਰਾਨ ਕੋਰੋਨਾ ਤੋਂ 35 ਹੋਰ ਲੋਕਾਂ ਦੀ ਮੌਤ ਹੋਈ। ਹੁਣ ਤੱਕ ਰਾਜ ਵਿਚ ਕੋਰੋਨਾ ਤੋਂ 9,71,556 ਲੋਕ ਠੀਕ ਹੋ ਚੁੱਕੇ ਹਨ ਜਦੋਂ ਕਿ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 12,731 ਹੋ ਗਈ ਹੈ। ਰਾਜ ਵਿੱਚ ਇਸ ਵੇਲੇ 49,254 ਕੇਸ ਐਕਟਿਵ ਹਨ।

More from this section