ਬੀਤੀ ਰਾਤ ਆਈ ਹਨੇਰੀ ਅਤੇ ਝੱਖੜ ਕਾਰਨ ਪਾਵਰਕਾਮ ਦੇ ਖੰਭੇ ਤੇ ਟਰਾਂਸਫਾਰਮਰ ਉਖੜੇ , ਬੱਤੀ ਰਹੀ ਗੁੱਲ

ਫ਼ੈਕ੍ਟ ਸਮਾਚਾਰ ਸੇਵਾ ਪਟਿਆਲਾ , ਜੂਨ 11
ਬੀਤੀ ਰਾਤ ਆਈ ਤੇਜ਼ ਹਨੇਰੀ ਅਤੇ ਝੱਖੜ ਦੇ ਚੱਲਦਿਆਂ ਪੰਜਾਬ ਭਰ ਵਿਚ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਨੁਕਸਾਨੇ ਗਏ ਜਿਸ ਕਰਕੇ ਕਈ ਇਲਾਕਿਆਂ ਵਿੱਚ ਘੰਟਿਆਂਬੱਧੀ ਬਿਜਲੀ ਗੁੱਲ ਰਹੀ ਹੈ। ਬੀਤੇ ਦਿਨ ਪੰਜਾਬ ਭਰ ਵਿੱਚ ਬਿਜਲੀ ਦੀ ਮੰਗ ਬਾਰਾਂ ਹਜ਼ਾਰ ਮੈਗਾਵਾਟ ਤਕ ਦਰਜ ਕੀਤੀ ਗਈ ਸੀ ਜੋ ਕਿ ਰਾਤ ਨੂੰ ਚਾਰ ਹਜ਼ਾਰ ਮੈਗਾਵਾਟ ਤਕ ਹੀ ਰਹਿ ਗਈ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਨ੍ਹੇਰੀ ਝੱਖੜ ਦੌਰਾਨ ਪੰਜਾਬ ਭਰ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰਾਤ ਕਰੀਬ ਅੱਠ ਵਜੇ ਤੇਜ਼ ਹਵਾਵਾਂ ਸ਼ੁਰੂ ਹੋਈਆਂ ਜਿਸ ਤੋਂ ਬਾਅਦ ਬਿਜਲੀ ਪ੍ਰਭਾਵਿਤ ਸ਼ੁਰੂ ਹੋਣੀ ਹੋਈ ਹੈ। ਝੱਖੜ ਦੇ ਕਾਰਨ ਜਿੱਥੇ ਸੜਕਾਂ ਤੇ ਡਿੱਗੇ ਵੱਡੇ ਦਰਖ਼ਤਾ਼ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਉੱਥੇ ਹੀ ਬਿਜਲੀ ਦੇ ਖੰਭੇ ਤਾਰਾਂ ਅਤੇ ਟਰਾਂਸਫਾਰਮਰ ਵੀ ਨੁਕਸਾਨੇ ਗਏ। ਪਟਿਆਲਾ ਸ਼ਹਿਰ ਵਿੱਚ ਰਾਤ ਕਰੀਬ 9 ਵਜੇ ਬਿਜਲੀ ਬੰਦ ਹੋਈ ਜੋ ਕਿ ਅਗਲੀ ਸਵੇਰ ਸਾਢੇ ਅੱਠ ਵਜੇ ਬਹਾਲ ਹੋ ਸਕੀ ਹੈ। ਰਾਤ ਬਿਜਲੀ ਜਾਣ ਦੌਰਾਨ ਖਪਤਕਾਰਾਂ ਵੱਲੋਂ ਕਈ ਸ਼ਿਕਾਇਤ ਕੇੰਦਰਾਂ ‘ਤੇ ਫੋਨ ਅਤੇ ਮੈਸੇਜ ਕਰ ਕੇ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਪਰ ਸੰਪਰਕ ਨਾ ਹੋਣ ਕਾਰਨ ਪਰੇਸ਼ਾਨੀ ਝੱਲਣੀ ਪਈ ਹੈ।

More from this section