ਧਰਮ ਤੇ ਵਿਰਸਾ

ਬੀਜੇਪੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫੈਸਲੇ ਦੀ ਕੀਤੀ ਸ਼ਲਾਘਾ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੂਨ 28

ਜਥੇਦਾਰ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਦੇ ਗਵਰਨਰ ਨੂੰ ਚਿੱਠੀ ਲਿਖੀ ਹੈ। ਜਥੇਦਾਰ ਨੇ ਕਸ਼ਮੀਰ ਵਿਚ ਇਕ 18 ਸਾਲਾ ਲੜਕੀ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਤੇ ਚਿੰਤਾ ਜਤਾਈ ਹੈ। ਅਨੋਖੀ ਗੱਲ ਇਹ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਵਿੱਚ ਯੂ ਪੀ ਅਤੇ ਮੱਧ ਪਰਦੇਸ਼ ਦੀਆਂ ਬੀ ਜੇ ਪੀ ਸਰਕਾਰਾਂ ਦੇ ਉਸ ਵਿਵਾਦ ਭਰੇ ਲਵ- ਜੇਹਾਦ ਕਨੂੰਨ ਦੀ ਹਿਮਾਇਤ ਕੀਤੀ ਹੈ ਜਿਸ ਦਾ ਬਹੁਤ ਸਾਰੇ ਹਲਕਿਆ ਵੱਲੋਂ ਵਿਰੋਧ ਵੀ ਹੁੰਦਾ ਰਿਹਾ ਹੈ ।

ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਦੇ ਲਵ ਜਿਹਾਦ ਕਾਨੂੰਨ ਨੂੰ ਸਿੱਖ ਲੜਕੀਆਂ ਦੀ ਸੁਰੱਖਿਆ ਲਈ ਜੰਮੂ ਕਸ਼ਮੀਰ ਵਿਚ ਲਿਆਉਣ ਦੀ ਮੰਗ ਕੀਤੀ ਹੈ। ਜਥੇਦਾਰ ਦੀ ਲਿਖੀ ਚਿੱਠੀ ਦਾ ਬੀਜੇਪੀ ਨੇ ਸਵਾਗਤ ਕੀਤਾ। ਪਾਰਟੀ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਇਸ ਦਾ ਸਵਾਗਤ ਕਰਦੇ ਹੋਏ ਨਾਲ ਇਹ ਅਪੀਲ ਜਥੇਦਾਰ ਨੂੰ ਕੀਤੀ ਹੈ ਕੀ ਓਹ ਅਜਿਹੀ ਹੀ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਲਿਖਣ ਜਿਸ ਵਿੱਚ ਪੰਜਾਬ ਵਿੱਚ ਸਿੱਖਾਂ ਦੀ ਈਸਾਈ ਧਰਮ ‘ਚ ਤਬਦੀਲੀ ਰੋਕਣ ਲਈ ਅਜਿਹਾ ਕਾਨੂੰਨ ਬਣਾਇਆ ਜਾਵੇ ।