ਬਾਗਬਾਨੀ ਵਿਭਾਗ, ਮਲੋਟ ਵੱਲੋਂ ਪਿੰਡ ਖਾਨੇ ਕੀ ਢਾਬ ਅਤੇ ਆਲਮਵਾਲਾ ਵਿਖੇ ਬੀਜ ਬਾਲਜ਼ ਵੰਡਣ ਲਈ ਕੈਂਪ ਲਾਇਆ ਗਿਆ

ਫ਼ੈਕ੍ਟ ਸਮਾਚਾਰ ਸੇਵਾ
ਮਲੋਟ ਜੁਲਾਈ 28

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਬਾਗਬਾਨੀ ਵਿਭਾਗ, ਵਲੋਂ ਸਾਲ 2021 ਨੂੰ ਇੰਟਰਨੈਸ਼ਨਲ ਯੀਅਰ ਆਫ਼ ਫਰੂਟਸ ਐਂਡ ਵੈਜੀਟੇਬਲਜ਼ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵਿਭਾਗ ਵੱਲੋਂ ਵਾਤਾਵਰਨ ਦੀ ਸ਼ੁਧਤਾ ਅਤੇ ਫਲਾਂ ਦੇ ਰੁੱਖ਼ਾਂ ਹੇਠ ਰਕਬਾ ਵਧਾਉਣ ਦੇ ਮੱਦੇਨਜ਼ਰ ਬੀਜ ਬਾਲਜ਼ ਤਿਆਰ ਕਰ ਕੇ ਵੰਡੇ ਜਾਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪਿੰਡ ਸਾਉਂਕੇ ਵਿਖੇ ਵਿਭਾਗ ਨੇ ਉਚੇਚੇ ਤੌਰ ਉਤੇ ਕੈਂਪ ਲਾ ਕੇ ਇਹ ਬੀਜ ਬਾਲਜ਼ ਵੰਡੇ ਤੇ ਇਨ੍ਹਾਂ ਦੇ ਲਾਭ ਬਾਰੇ ਵੀ ਦੱਸਿਆ, ਜਿਸ ਸਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ ਸ. ਬਰਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਤੇ ਲੋਕਾਂ ਦੀ ਚੰਗੀ ਸਿਹਤ ਦੇ ਮੱਦੇਨਜ਼ਰ ਫਲਾਂ ਵਾਲੇ ਰੁੱਖ਼ਾਂ ਹੇਠ ਰਕਬਾ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ, ਜਿਸ ਨੂੰ ਦੇਖਦੇ ਹੋਏ ਡਾਇਰੈਕਟਰ ਬਾਗਬਾਨੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਗਬਾਨੀ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿ਼ਲ੍ਹੇ ਦੇ ਪਿੰਡਾਂ ਵਿੱਚ ਇਹ ਮੁਹਿੰਮ ਜੰਗੀ ਪੱਧਰ ਉਤੇ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਜ ਬਾਲਜ਼ ਜ਼ਾਂ ਅਰਥ ਬਾਲਜ਼ ਵੱਖ ਵੱਖ ਕਿਸਮ ਦੇ ਬੀਜ਼ਾਂ ਨੂੰ ਇੱਕ ਚੀਕਣੀ ਮਿੱਟੀ ਦੇ ਗੋਲੇ ਵਿੱਚ ਪਏ ਇਕੱਠ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਬਾਲਜ਼ ਨੂੰ ਵੱਖ ਵੱਖ ਥਾਵਾਂ ਉਤੇ ਖਿਲਾਰਨਾ ਹੈ ਤੇ ਕੁਝ ਸਮੇਂ ਬਾਅਦ ਇਨ੍ਹਾਂ ਬਾਲਜ਼ ਵਿਚਲੇ ਬੀਜਾਂ ਤੋਂ ਬੂਟੇ ਉਗਣੇ ਸ਼ੁਰੂ ਹੋ ਜਾਣਗੇ।

More from this section