ਸਿਹਤ

ਬਲੈਕ ਫੰਗਸ ਦਾ ਕਹਿਰ, ਮਹਾਰਾਸ਼ਟਰ ‘ਚ ਕਰੀਬ 4 ਹਜ਼ਾਰ ਮਰੀਜ਼

ਫ਼ੈਕ੍ਟ ਸਮਾਚਾਰ ਸੇਵਾ ਮਹਾਰਾਸ਼ਟਰ, ਜੂਨ 2
ਦੇਸ਼ ‘ਚ ਕੋਰੋਨਾ ਦਾ ਕਹਿਰ ਹੁਣ ਘੱਟ ਹੋਣ ਲੱਗਾ ਹੈ ਪਰ ਇਸੇ ਵਿਚ ਬਲੈਕ ਫੰਗਸ ਦਾ ਕਹਿਰ ਤੇਜ਼ ਹੋ ਗਿਆ ਹੈ। ਬਲੈਕ ਫੰਗਸ ਨਾਲ ਸੰਕਰਮਣ ਦੇ ਮਾਮਲੇ ਹੁਣ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ ‘ਚ ਬਲੈਕ ਫੰਗਸ ਦੇ ਕਰੀਬ 4 ਹਜ਼ਾਰ ਮਰੀਜ਼ ਹਨ। ਸਿਹਤ ਮੰਤਰੀ ਰਾਜੇਸ਼ ਤੋਰੇ ਨੇ ਕਿਹਾ ਹੈ ਕਿ ਸਾਰਿਆਂ ਦੀ ਮੁਫ਼ਤ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਉੱਥੇ ਹੀ ਦਿੱਲੀ ‘ਚ ਵੀ ਬਲੈਕ ਫੰਗਸ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਦਿੱਲੀ ‘ਚ ਬਲੈਕ ਫੰਗਸ ਦੇ ਕੁੱਲ 613 ਮਾਮਲੇ ਹੁਣ ਤੱਕ ਸਾਹਮਣੇ ਆ ਚੁਕੇ ਹਨ। ਬਲੈਕ ਫੰਗਸ ਦੇ ਮਾਮਲਿਆਂ ਦੇ ਵਾਧੇ ਨਾਲ ਇਸ ਦੀ ਟੀਕੇ ਦੀ ਕਮੀ ਵੀ ਇਕ ਵੱਡੀ ਚੁਣੌਤੀ ਬਣ ਗਈ ਹੈ। ਉੱਥੇ ਹੀ ਕਰਨਾਟਕ ‘ਚ ਐਤਵਾਰ ਨੂੰ ਇਕ ਦਿਨ ‘ਚ ਬਲੈਕ ਫੰਗਸ ਦੇ 1,250 ਮਾਮਲੇ ਸਾਹਮਣੇ ਆਏ ਹਨ। ਸੂਬਾ ਸਰਕਾਰ ਨੇ ਦੱਸਿਆ ਹੈ ਕਿ ਮੌਜੂਦਾ ਸਮੇਂ 1,193 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਵਿਚ ਦਿੱਲੀ ਹਾਈ ਕੋਰਟ ਨੇ ਕੋਰੋਨਾ ਦੀ ਜਾਣਕਾਰੀ ‘ਚ ਇਸਤੇਮਾਲ ਹੋਣ ਵਾਲੀ ਜਾਂਚ ਅਤੇ ਕੋਰੋਨਾ ਤੋਂ ਬਾਅਦ ਬਲੈਕ ਫੰਗਸ ਦੇ ਸ਼ਿਕਾਰ ਰੋਗੀਆਂ ਦੇ ਇਲਾਜ ‘ਚ ਉਪਯੋਗੀ ਦਵਾਈ ਦੇ ਵੇਰਵੇ ‘ਤੇ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਨੀਤੀ ਬਣਾਉਣ ਨੂੰ ਕਿਹਾ ਹੈ। ਕੋਰਟ ਨੇ ਵੱਖ-ਵੱਖ ਮਾਮਲਿਆਂ ‘ਚ ਨਿਰਦੇਸ਼ ਵੀ ਜਾਰੀ ਕੀਤੇ। ਕੋਰਟ ਨੇ ਇਕ ਮਾਮਲੇ ਐੱਚ.ਆਰ.ਸੀ.ਟੀ. ਜਾਂਚ ਦੀ ਕੀਮਤ ਸੀਮਿਤ ਕਰਨ ਦੀ ਅਪੀਲ ਸੰਬੰਧੀ ਪਟੀਸ਼ਨ ਨੂੰ ਰਿਪੋਰਟ ਦੇ ਰੂਪ ‘ਚ ਲੈਣ ਦਾ ਨਿਰਦੇਸ਼ ਦਿੱਲੀ ਸਰਕਾਰ ਨੂੰ ਦਿੱਤਾ। ਉੱਥੇ ਹੀ ਬਲੈਕ ਫੰਗਸ ਰੋਕੂ ਦਵਾਈ ਵੰਡ ਨਾਲ ਜੁੜੀ ਪਟੀਸ਼ਨ ‘ਤੇ ਉੱਚਿਤ ਨੀਤੀ ਬਣਾਉਣ ਲਈ ਕਿਹਾ ਹੈ।