ਵਿਦੇਸ਼

ਬਲੈਕ ਕਾਰਬਨ ਜਮ੍ਹਾ ਹੋਣ ਕਾਰਣ ਹਿਮਾਲਿਆ ’ਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼ ਅਤੇ ਗਲੇਸ਼ੀਅਰ

ਫ਼ੈਕ੍ਟ ਸਮਾਚਾਰ ਸੇਵਾ ਵਾਸ਼ਿੰਗਟਨ, ਜੂਨ 4
ਇਨਸਾਨੀ ਸਰਗਰਮੀਆਂ ਕਾਰਨ ‘ਬਲੈਕ ਕਾਰਬਨ’ ਵਧਣ ਨਾਲ ਸੰਵੇਦਸ਼ਨਸ਼ੀਲ ਹਿਮਾਲਿਆ ਲੜੀ ’ਚ ਗਲੇਸ਼ੀਅਰ ਅਤੇ ਬਰਫ਼ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਇਸ ਨਾਲ ਤਾਪਮਾਨ ਬਦਲ ਰਿਹਾ ਹੈ ਅਤੇ ਬਰਸਾਤ ਦੀ ਪ੍ਰਵਿਰਤੀ (ਪੈਟਰਨ) ਵੀ ਬਦਲ ਰਿਹਾ ਹੈ। ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਖੇਤਰ ਦੇ ਉਪ ਪ੍ਰਧਾਨ ਹਾਰਟਵਿਗ ਸ਼ਾਫਰ ਮੁਤਾਬਕ ਇਹ ਦੱਖਣੀ ਏਸ਼ੀਆ ਦੇ ਅੰਦਰ ਅਤੇ ਬਾਹਰ ਮਨੁੱਖੀ ਸਰਗਰਮੀਆਂ ਤੋਂ ਪੈਦਾ ਹੁੰਦਾ ਹੈ। ਇਹ ਹਵਾ ’ਚ ਮੌਜੂਦ ਕਣਾਂ ਦਾ ਵੱਡਾ ਹਿੱਸਾ ਹੈ ਅਤੇ ਜਲਵਾਯੂ ਤਬਦੀਲੀ ਨੂੰ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਪ੍ਰਭਾਵਿਤ ਕਰਦਾ ਹੈ। ਗਲੇਸ਼ੀਅਰ ਆਫ ਦਿ ਹਿਮਾਲੀਆਜ ਅਧਿਐਨ ਇਸ ਗੱਲ ਦੇ ਨਵੇਂ ਸਬੂਤ ਪ੍ਰਦਾਨ ਕਰਦਾ ਹੈ ਕਿ ਬਦਲਦੀ ਗਲੋਬਲ ਜਲਵਾਯੂ ਦੇ ਸੰਦਰਭ ’ਚ ਦੱਖਣੀ ਏਸ਼ੀਆਈ ਦੇਸ਼ਾਂ ਦੀ ਬਲੈਕ ਕਾਰਬਨ ਨੂੰ ਘੱਟ ਕਰਨ ਦੀਆਂ ਨੀਤੀਆਂ ਦਾ ਹਿਮਾਲਿਆ, ਕਰਾਕੋਰਮ ਅਤੇ ਹਿੰਦੂਕੁਸ਼ ਪਰਬਤ ਲੜੀਆਂ ’ਚ ਹਿਮਨਦਾਂ ਦੇ ਬਣਨ ਅਤੇ ਪਿਘਲਣ ’ਤੇ ਕਿਸ ਹੱਦ ਤੱਕ ਪ੍ਰਭਾਵ ਪੈਂਦਾ ਹੈ। ਸ਼ਾਫਰ ਨੇ ਕਿਹਾ ਕਿ ਇਹ ਜਲ ਸੋਮਿਆਂ ਦੀ ਹੱਦ ਅਤੇ ਨਦੀ ਘਾਟੀਆਂ ’ਤੇ ਗਲੇਸ਼ੀਅਰ ਦੇ ਇਸ ਨੁਕਸਾਨ ਦੇ ਸੰਭਾਵਿਤ ਅਸਰ ਦਾ ਵੀ ਮੁਲਾਂਕਣ ਕਰਦਾ ਹੈ। ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਖੇਤਰ ਦੇ ਮੁੱਖ ਅਰਥਸ਼ਾਸਤਰੀ ਅਤੇ ਅਧਿਐਨ ਦੇ ਮੁੱਖ ਲੇਖਕ ਮੁਥੁਕੁਮਾਰ ਮਣੀ ਨੇ ਕਿਹਾ ਕਿ ਜਲ ਸੋਮਾ ਪ੍ਰਬੰਧਨ ਨੀਤੀਆਂ ਜ਼ਰੂਰ ਬਣਾਈ ਜਾਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਨ੍ਹਾਂ ਪ੍ਰਵਿਰਤੀਆਂ ਨੂੰ ਦੇਖ ਰਹੇ ਹਨ ਉਹ ਇਕ ਵੱਖਰਾ ਅਤੇ ਜ਼ਿਆਦਾ ਚੁਣੌਤੀਪੂਰਨ ਭਵਿੱਖ ਵੱਲ ਇਸ਼ਾਰਾ ਕਰ ਰਹੀਆਂ ਹਨ। ਸ਼ਾਫਰ ਨੇ ਕਿਹਾ ਕਿ ਹਿਲਾਇਆ ’ਚ ਇਕ ਗਲੇਸ਼ੀਅਰ ਟੁੱਟਣ ਨਾਲ ਅਚਾਨਕ ਆਏ ਹਾਲੀਆ ਵਿਨਾਸ਼ਕਾਰੀ ਹੜ੍ਹ ਜਲਵਾਯੂ ਤਬਦੀਲੀ ਤੇ ਵਿਨਾਸ਼ਕਾਰੀ ਪ੍ਰਭਾਵ ਅਤੇ ਉਨ੍ਹਾਂ ਖਤਰਿਆਂ ਨੂੰ ਲੈ ਕੇ ਆਗਾਹ ਕਰਦੀ ਹੈ ਜਿਸ ਤੋਂ ਸਾਨੂੰ ਬਚਣਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਗਲੇਸ਼ੀਅਰ ਸੁੰਘੜਦੇ ਹਨ ਹੇਠਾਂ ਵੱਲ ਕਈਲੋਕਾਂ ਦਾ ਜੀਵਨ ਅਤੇ ਰੋਜੀ-ਰੋਟੀ ਜਲ ਸਪਲਾਈ ਦੇ ਪ੍ਰਵਾਹ ’ਚ ਬਦਲਾਅ ਕਾਰਨ ਪ੍ਰਭਾਵਿਤ ਹੁੰਦੀ ਹੈ। ਅਸੀਂ ਬਰਫ ਨੂੰ ਤੇਜ਼ੀ ਨਾਲ ਪਿਘਲਣ ਲਈ ਜ਼ਿੰਮੇਵਾਰ ਬਲੈਕ ਕਾਰਬਨ ਨੂੰ ਜਮ੍ਹਾ ਹੋਣ ਤੋਂ ਰੋਕਣ ਲਈ ਸਮੂਹਿਕ ਕੋਸ਼ਿਸ਼ ਕਰ ਕੇ ਗਲੇਸ਼ੀਅਰ ਦੇ ਪਿਘਲਣ ਦੀ ਗਤੀ ਨੂੰ ਮੱਠਾ ਕਰ ਸਕਦੇ ਹਨ। ਇਨ੍ਹਾਂ ਸੋਮਿਆਂ ਨੂੰ ਬਚਾਉਣ ਲਈ ਖੇਤਰੀ ਸਹਿਯੋਗ ਖੇਤਰ ਦੇ ਲੋਕਾਂ ਦੀ ਸਿਹਤ ਅਤੇ ਕਲਿਆਣ ਲਈ ਅਹਿਮ ਰੂਪ ਨਾਲ ਲਾਭਦਾਇਕ ਹੋਵੇਗਾ।