ਫ੍ਰੈਂਚ ਓਪਨ 2021: ਜੋਕੋਵਿਚ ਨੇ ਸਿਤਸਿਪਾਸ ਨੂੰ ਹਰਾ ਕੇ ਜਿੱਤਿਆ 19ਵਾਂ ਗ੍ਰੈਂਡ ਸਲੈਮ ਖ਼ਿਤਾਬ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੂਨ 14
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਗ੍ਰੀਸ ਦੇ ਸਟੈਫਨੋਸ ਸਿਤਸਿਪਾਸ  ਖਿਲਾਫ ਸਖਤ ਮੁਕਾਬਲੇ ਦੇ ਬਾਅਦ ਫ੍ਰੈਂਚ ਓਪਨ 2021 ਦਾ ਖਿਤਾਬ ਜਿੱਤ ਲਿਆ ਹੈ। ਐਤਵਾਰ ਨੂੰ ਖੇਡੇ ਗਏ ਮੈਚ ਵਿੱਚ ਜੋਕੋਵਿਚ ਨੇ ਸਿਤੀਸਪਾਸ ਨੂੰ 6-7, 2-6, 6-3, 6-2 ਅਤੇ 6-4 ਨਾਲ ਹਰਾਇਆ। ਜੋਕੋਵਿਚ ਦਾ ਇਹ 19 ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਇਹ ਫ੍ਰੈਂਚ ਓਪਨ ਦਾ ਦੂਜਾ ਖਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਹ ਖਿਤਾਬ 2016 ਵਿਚ ਜਿੱਤਿਆ ਸੀ। ਨੋਵਾਕ ਜੋਕੋਵਿਚ ਨੇ ਫ੍ਰੈਂਚ ਓਪਨ 2021 ਦੇ ਫਾਈਨਲ ਵਿੱਚ ਪੰਜ ਸੈੱਟਾਂ ਵਾਲੀ ਥ੍ਰਿਲਰ ਵਿੱਚ ਸਿਤਸਿਪਾਸ  ਨੂੰ ਹਰਾਇਆ ਸੀ। ਮੈਚ ਕੁੱਲ ਚਾਰ ਘੰਟੇ 11 ਮਿੰਟ ਚੱਲਿਆ। ਪਹਿਲਾ ਸੈੱਟ ਇਕ ਘੰਟਾ 12 ਮਿੰਟ ਚੱਲਿਆ, ਜਿਸ ਨੂੰ ਸਿਤਸਿਪਾਸ  ਨੇ 7-6 (8-6) ਨਾਲ ਜਿਤਾਇਆ। ਮੈਚ ਦਾ ਦੂਜਾ ਸੈੱਟ ਵੀ ਸਿਤਸਿਪਾਸ  ਨੂੰ ਗਿਆ। ਫਿਰ ਜੋਕੋਵਿਚ ਨੇ ਤੀਜੇ ਸੈੱਟ ਵਿਚ ਵਾਪਸੀ ਕੀਤੀ ਅਤੇ ਇਸ ਨੂੰ 6-3 ਨਾਲ ਉਸਨੂੰ ਆਪਣੇ ਨਾਂਅ ਕਰ ਲਿਆ। ਇਸ ਤੋਂ ਬਾਅਦ ਚੌਥਾ ਸੈੱਟ ਵੀ ਆਸਾਨੀ ਨਾਲ 6-2 ਨਾਲ ਜਿੱਤ ਗਏ। ਉਸ ਤੋਂ ਬਾਅਦ ਮੈਚ ਦਿਲਚਸਪ ਹੋ ਗਿਆ। ਪਰ ਜੋਕੋਵਿਚ ਨੇ ਮੈਚ ‘ਤੇ ਆਪਣੀ ਪਕੜ ਬਣਾਈ ਰੱਖੀ ਅਤੇ ਇਸਨੂੰ ਆਪਣੇ ਨਾਮ ਕਰ ਲਿਆ।

More from this section