ਫੈਕਟਰੀ ਦੀ ਛੱਤ ਢਹੀ , ਤਿੰਨ ਮਜਦੂਰ ਮਲਬੇ ਹੇਠ ਦਬ ਕੇ ਮਰੇ

ਫੈਕ੍ਟ ਸਮਾਚਾਰ ਸੇਵਾ ਲੁਧਿਆਣਾ , 5 ਅਪ੍ਰੈਲ : ਲੁਧਿਆਣਾ ਦੇ ਡਾਬਾ ਮਾਰਗ ‘ਤੇ ਬਾਬਾ ਮੁਕੰਦ ਸਿੰਘ ਨਗਰ ਵਿਖੇ ਇਕ ਫੈਕਟਰੀ ਇਮਾਰਤ ਨੂੰ ਜੈੱਕ ਲਗਾ ਕੇ ਉੱਪਰ ਚੁੱਕ ਰਹੇ ਤਿੰਨ ਮਜ਼ਦੂਰ ਇਮਾਰਤ ਹੇਠ ਦੱਬਣ ਕਾਰਨ ਮਾਰੇ ਗਏ ਹਨ . ਇਸ ਘਟਨਾ ਵਿੱਚ ਇਮਾਰਤ ਹੇਠ ਦਬੇ ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢਣ ਦਾ ਕੰਮ ਜਾਰੀ ਸੀ। ਇਮਾਰਤ ਦੇ ਕੰਮ ਵਿੱਚ 40 ਮਜ਼ਦੂਰ ਲੱਗੇ ਹੋਏ ਸਨ। ਘਟਨਾ ਵਿੱਚ ਕਈ ਮਜ਼ਦੂਰ ਜ਼ਖ਼ਮੀ ਹੋਏ ਹੋਏ ਹਨ। ਹਾਦਸਾ ਤਾਂ ਵਾਪਰਿਆ ਜਦ ਜੈੱਕ ਲਗਾ ਕੇ ਉੱਪਰ ਚੁੱਕੀ ਜਾ ਰਹੀ ਇਮਾਰਤ ਦੀ ਛੱਤ ਢਹਿ ਚੁੱਕਿਆ ਜਾ ਰਿਹਾ ਗਈ। ਇਹ ਕੰਮ ਨਗਰ ਨਿਗਮ ਦੀ ਇਜਾਜ਼ਤ ਤੋਂ ਬਿਨਾਂ ਕੀਤਾ ਜਾ ਰਿਹਾ ਸੀ। ਘਟਨਾ ਸਵੇਰੇ ਹੋਈ , ਪਰ ਮਲਬੇ ਹੇਠ ਦਬੇ ਲੋਕਾਂ ਨੂੰ ਲੱਭਣ ਦਾ ਕੰਮ ਜਾਰੀ ਸੀ।ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ,ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਹੋਰ ਅਫਸਰ ਵੀ ਮੌਕੇ ਤੇ ਪੁੱਜ ਗਏ ਸਨ। ਬਚਾਅ ਟੀਮਾਂ ਵਿੱਚ ਐੱਨਡੀਆਰਐੱਫ਼ , ਐੱਸਡੀਆਰਐੱਫ਼ ਅਤੇ ਪੁਲੀਸ ਦੀਆਂ ਟੀਮਾਂ ਸ਼ਾਮਲ ਸਨ। ਇਸ ਘਟਨਾ ਵਿੱਚ ਹਾਲੇ ਤੱਕ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਮਲਬੇ ਚੋਂ ਮਿਲੀਆਂ ਹਨ , ਜਦਕਿ 11 ਮਜ਼ਦੂਰ ਜ਼ਖ਼ਮੀ ਹਨ , ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ. ਘਟਨਾ ਵਾਪਰਨ ਤੋਂ ਬਾਅਦ ਫੈਕਟਰੀ ਮਾਲਕ ਅਤੇ ਇਮਾਰਤ ਦਾ ਠੇਕੇਦਾਰ ਵੀ ਮੌਕੇ ਤੋਂ ਫ਼ਰਾਰ ਹੋ ਗਏ ਹਨ। ਪੁਲੀਸ ਨੇ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਇਮਾਰਤ ਡਿੱਗਣ ਨਾਲ ਗੁਆਂਢ ਦੀਆਂ ਦੋ ਫੈਕਟਰੀਆਂ ਅਤੇ ਇਕ ਆਟੋ ਨੂੰ ਵੀ ਨੁਕਸਾਨ ਪੁੱਜਿਆ ਹੈ .

More from this section