ਫੀਡੇ ਵਿਸ਼ਵ ਕੱਪ ਸ਼ਤਰੰਜ ’ਚ ਭਾਰਤ ਦੇ ਵਿਦਿਤ ਨੇ ਅਧਿਬਨ ਨੂੰ ਹਰਾਇਆ

ਫ਼ੈਕ੍ਟ ਸਮਾਚਾਰ ਸੇਵਾ
ਸੋਚਿ ਜੁਲਾਈ 22
ਫੀਡੇ ਵਿਸ਼ਵ ਕੱਪ ਸ਼ਤਰੰਜ ’ਚ ਭਾਰਤ ਦੇ ਵਿਦਿਤ ਗੁਜਰਾਤੀ ਨੇ ਹਮਵਤਨੀ ਅਧਿਬਨ ਭਾਸਕਰਨ ਨੂੰ ਹਰਾ ਕੇ ਚੌਥੇ ਦੌਰ ’ਚ ਜਗ੍ਹਾ ਬਣਾਈ। ਵਿਦਿਤ ਦੇ ਨਾਲ ਪੇਂਟਲਾ ਹਰਿਕ੍ਰਿਸ਼ਣਾ ਅਤੇ ਆਰ. ਪ੍ਰੱਗਾਨੰਧਾ ਨੇ ਵੀ ਅੰਤਿਮ-32 ’ਚ ਸਥਾਨ ਹਾਸਲ ਕਰ ਲਿਆ, ਜਦੋਂਕਿ ਹਰਿਕਾ ਦਰੋਣਾਵਲੀ ਅਤੇ ਨਿਹਾਲ ਸਰੀਨ ਕ੍ਰਮਵਾਰ ਰੂਸ ਦੀ ਗੁਨਿਨਾ ਵਾਲੇਂਟੀਨਾ ਅਤੇ ਰੂਸ ਦੇ ਦਿਮਿਤਰੀ ਆਂਦਰੇਕਿਨ ਤੋਂ ਹਾਰ ਕੇ ਬਾਹਰ ਹੋ ਗਏ। ਪੇਂਟਾਲਾ ਹਰਿਕ੍ਰਿਸ਼ਣਾ ਨੇ ਰੋਮਾਨੀਆ ਦੇ ਟਾਪ ਖਿਡਾਰੀ ਕੋਂਸਟਇੰਟਿਨ ਲੁਪੇਲੇਸਕਿਊ ਨੂੰ 2 ਕਲਾਸਿਕਲ ਮੁਕਾਬਲਿਆਂ ’ਚ 2-0 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਸਾਹਮਣਾ ਈਰਾਨ ਦੇ ਤਾਬਤਬਾਈ ਅਮੀਨ ਨਾਲ ਹੋਵੇਗਾ। 16 ਸਾਲਾ ਦਾ ਪ੍ਰੱਗਾਨੰਧਾ ਨੇ ਪੋਲੈਂਡ ਦੇ 56 ਸਾਲ ਦੇ ਅਨੁਭਵੀ ਗ੍ਰੈਂਡ ਮਾਸਟਰ ਮਾਈਕਲ ਕਰਾਸਨੇਕੋਵ ਨੂੰ ਟਾਈਬ੍ਰੇਕ ’ਚ 2.5-1.5 ਨਾਲ ਹਰਾ ਕੇ ਅਗਲੇ ਦੌਰ ’ਚ ਜਗ੍ਹਾ ਬਣਾ ਲਈ।

More from this section