ਹਰਿਆਣਾ

ਫਰੰਟਲਾਇਨ ਵਰਕਰ ਨੁੰ ਐਕਸਗ੍ਰੇਸਿਆ ਵਿਚ ਮਿਲਣਗੇ 20 ਲੱਖ ਰੁਪਏ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਮਈ 29
ਹਰਿਆਣਾ ‘ਚ ਕੋਰੋਨਾ ਮਹਾਮਾਰੀ ਦੇ ਖਿਲਾਫ ਮੁੱਢਲੇ  ਮੋਰਚੇ ‘ਤੇ ਜਾਨ ਜੋਖਿਮ ਵਿਚ ਪਾ ਕੇ ਆਪਣੀ ਜਿਮੇਵਾਰੀ ਨਿਭਾਅ ਰਹੀਆਂ ਸੂਬੇ ਦੀ ਹਜਾਰਾਂ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਸਹਾਇਕਾਵਾਂ ਨੂੰ ਐਕਸਗੇ੍ਰਸਿਆ ਦੇ ਤਹਿਤ 20 ਲੱਖ ਰੁਪਏ ਕਵਰ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ। ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ  ਮਨੋਹਰ ਲਾਲ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ, ਜਿਸ ਤੋਂ ਫ੍ਰੰਟਲਾਇਨ ਵਰਕਰ ਤੌਰ ‘ਤੇ ਜੇਕਰ ਕਿਸੇ ਆਂਗਨਵਾੜੀ ਕਾਰਜਕਰਤਾ ਅਤੇ ਸਹਾਇਕਾ ਦੀ ਜਾਨ ਚਲੀ ਜਾਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ।
ਸੂਬੇ ਦੇ ਸਾਰੇ 25 ਹਜਾਰ 962 ਆਂਗਨਵਾੜੀ ਕੇਂਦਰਾਂ ਦੇ 50 ਹਜਾਰ ਤੋਂ ਵੱਧ ਆਂਗਨਵਾੜੀ ਕਾਰਜਕਰਤਾ ਅਤੇ ਆਂਗਨਵਾੜੀ ਸਹਾਇਕਾਵਾਂ ਆਪਣਾ ਯੋਗਦਾਨ ਦੇ ਰਹੀਆਂ ਹਨ। ਟੇਸਟ ਟੈਕਿੰਗ ਅਤੇ ਟ੍ਰੀਟਮੈਂਟ ਮੁਹਿੰਮ ਵਿਚ ਘਰ-ਘਰ ਪਹੁੰਚ ਰਹੀ ਇੰਨ੍ਹਾਂ ਕਾਰਜਕਰਤਾਵਾਂ ਵੱਲੋਂ ਨੌਨਿਹਾਲ ਕਿਸ਼ੋਰੀਆਂ, ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਅਤੇ ਜਣੇਪਾ ਮਹਿਲਾਵਾਂ ਨੂੰ ਵੀ ਪੋਸ਼ਕ ਆਹਾਰ ਵੰਡ ਕਰਨ ਦਾ ਕੰਮ ਵੀ ਪੂਰੀ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇੰਨ੍ਹਾਂ ਕਾਰਜਕਰਤਾਵਾਂ ਨੂੰ ਐਕਸਗੇ੍ਰਸਿਆ ਦੇ ਤਹਿਤ ਕੋਰੋਨਾ ਡਿਊਟੀ ਦੌਰਾਨ ਨਿਧਨ ਹੋਣ ਦੀ ਸਥਿਤੀ ਰਕਮ ਦੇਣ ਸਬੰਧੀ ਪ੍ਰਸਤਾਵ ਭੇਜਿਆ ਗਿਆ ਸੀ।
ਵਿਭਾਗ ਦੀ ਪ੍ਰਸਤਾਵ ਦੀ ਗੰਭੀਰਤਾ ਨਾਲ ਲੈਂਦੇ ਹੋਏ ਹਰਿਆਣਾ ਸਰਕਾਰ ਨੇ ਮੁੱਢਲੇ  ਮੋਰਚੇ ‘ਤੇ ਜਿਮੇਵਾਰੀ ਨਿਭਾ ਰਹੀਆਂ ਆਂਗਨਵਾੜੀ ਕਾਰਜਕਰਤਾਵਾਂ ਅਤੇ ਆਂਗਨਵਾੜੀ ਸਹਾਇਕਾਵਾਂ ਨੂੰ ਨਿਧਨ ਹੋਣ ਦੀ ਸਥਿਤੀ ਵਿਚ 20 ਲੱਖ ਰੁਪਏ ਐਕਸਗੇ੍ਰਸਿਆਦੇ ਤਹਿਤ ਰਕਮ ਦੇਣ ਨੂੰ ਮੰਜੂਰੀ ਦਿੱਤੀ ਹੈ ਜੋ ਪਹਿਲਾਂ 10 ਲੱਖ ਰੁਪਏ ਸੀ।