ਫਰੀਦਾਬਾਦ ‘ਚ ਜੰਗਲ ਦੀ ਜ਼ਮੀਨ ਉੱਤੇ ਬਣੀਆਂ 10,000 ਝੁੱਗੀਆਂ ਨੂੰ ਹਟਾਉਣ ਦਾ ਸੁਪਰੀਮ ਕੋਰਟ ਦਾ ਨਿਰਦੇਸ਼

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੂਨ 7
ਸੁਪਰੀਮ ਕੋਰਟ ਨੇ ਫਰੀਦਾਬਾਦ ਦੇ ਲੱਕੜਪੁਰ-ਕੋਰੀ ਪਿੰਡ ਵਿਚ ਜੰਗਲ ਦੀ ਜ਼ਮੀਨ ਉਤੇ ਕਬਜ਼ਾ ਕਰਕੇ ਬਣੀਆਂ ਲਗਭਗ 10,000 ਝੁੱਗੀਆਂ ਨੂੰ 6 ਹਫਤਿਆਂ ਵਿਚ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਜੰਗਲ ਦੀ ਜ਼ਮੀਨ ’ਤੇ ਕਬਜ਼ਾ ਕਰਨ ਵਾਲਿਆਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾ ਸਕਦੀ। ਫਰਵਰੀ 2020 ਵਿਚ ਵੀ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਸੀ। ਹੁਣ ਤੱਕ ਇਸ ਹੁਕਮ ਦੀ ਪਾਲਣਾ ਨਹੀਂ ਕਰਨ ਤੇ ਅਦਾਲਤ ਨੇ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਸੀ। ਅਦਾਲਤ ਨੇ ਫਰੀਦਾਬਾਦ ਨਗਰ ਨਿਗਮ ਨੂੰ ਇਸ ਆਦੇਸ਼ ਦੀ ਪਾਲਣਾ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ। ਸੁਣਵਾਈ ਦੌਰਾਨ ਜੰਗਲ ਦੀ ਧਰਤੀ ‘ਤੇ ਰਹਿਣ ਵਾਲੇ ਲੋਕਾਂ ਦੀ ਤਰਫੋਂ ਵਕੀਲ ਕੋਲਿਨ ਗੌਨਸਾਲਵੇਜ਼ ਪੇਸ਼ ਹੋਏ। ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਹਮੇਸ਼ਾ ਵਾਤਾਵਰਣ ਦੀ ਰੱਖਿਆ ਲਈ ਦਲੀਲਾਂ ਦਿੰਦੇ ਹੋ ਪਰ ਅੱਜ ਤੁਸੀਂ ਉਨ੍ਹਾਂ ਲਈ ਖੜ੍ਹੇ ਹੋ ਜਿਨ੍ਹਾਂ ਨੇ ਜੰਗਲ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ।

More from this section