ਪੰਜਾਬ

ਫਰੀਦਕੋਟ ਕਲੱਬ ਨੂੰ ਅੰਤਰਰਾਸ਼ਟਰੀ ਕਲੱਬ ਦੇ ਮਾਡਲ ਤੇ ਬਣਾਵਾਂਗੇ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ  ਅਪ੍ਰੈਲ 27
ਫਰੀਦਕੋਟ ਕਲੱਬ ਜੋ ਕਿ ਪਿਛਲੇ 40 ਸਾਲਾ ਤੋਂ ਇਸ ਇਲਾਕੇ ਦੀ ਇਕ ਵਿਲੱਖਣ ਪਹਿਚਾਣ ਬਣ ਕੇ ਮੈਬਰਾਂ ਲਈ ਅਤੇ ਸਮਾਜ ਲਈ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਉਸਨੂੰ ਹੁਣ ਅੰਤਰਸ਼ਟਰੀ ਮਿਆਰ ਦਾ ਕਲੱਬ ਬਣਾਇਆ ਜਾਵੇਗਾ ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਫਰੀਦਕੋਟ ਕਲੱਬ ਜਿਥੇ ਮੈਬਰਾਂ ਲਈ ਸਮਾਗਮ ਹੁੰਦੇ ਹਨ, ਹੁਣ ਉਹ ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰੈਸ ਕਾਨਫਰੰਸ ਲਈ ਵੀ ਪਹਿਲੀ ਪਸੰਦ ਬਣਿਆ ਹੋਇਆ ਹੈ ਇਹ ਕਲੱਬ ਸ਼ਹਿਰ ਦੇ ਵਿਚ ਹੋਣ ਕਰਕੇ ਇਥੇ ਪਹੁੰਚਣਾ ਵੀ ਸੌਖਾ ਹੈ। ਫਰੀਦਕੋਟ ਕਲੱਬ ਜੋ ਕਿ ਪਹਿਲਾ ਹੀ 50 ਦੇ
ਕਰੀਬ ਕਲੱਬਾਂ ਨਾਲ ਜੁੜਿਆਂ ਹੋਇਆ ਹੈ ਇਥੋਂ ਦੀ ਮੈਮਰਸ਼ਿਪ ਲੈ ਕੇ ਮੈਬਰ ਇਸ ਨਾਲ ਜੁੜੇ ਹੋਰ ਕਲੱਬ ਵਿਚ ਵੀ ਜਾ ਸਕਦਾ ਹੈ ਅਤੇ ਸਸਤੇ ਰੇਟਾਂ ਤੇ ਭੋਜਨ ਅਤੇ ਰਾਤ ਵੀ ਰੁਕ ਸਕਦਾ ਹੈ ।ਉਨ੍ਹਾਂ ਕਿਹਾ ਕਿ ਕਲੱਬ ਦੀਆ ਸੇਵਾਵਾਂ ਨੂੰ ਹੋਰ ਬੇਹਤਰੀਨ ਬਣਾਉਣ ਲਈ ਕੋਸ਼ਸ਼ਿ ਕੀਤੀ ਜਾ ਰਹੀ ਹੈ ਅਤੇ ਨਵਾਂ ਫੈਮਿਲੀ
ਹਾਲ ਜਲਦ ਹੀ ਮੈਬਰਾਂ ਲਈ ਖੋਲ ਦਿੱਤਾ ਜਾਵੇਗਾ ਅਤੇ ਛੱਤ ਤੇ ਟਰਾਂਸ ਗਾਰਡਨ ਬਣਾ ਕੇ ਮੈਬਰਾਂ ਨੂੰ ਨਵੀ ਸੁਵਿਧਾ ਦਿਤੀ ਜਾਵੇਗੀ। ਕਲੱਬ ਦੇ ਜਿੰਮ ਨੂੰ ਵੀ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਜਲਦੀ ਹੀ ਮੈਬਰਾਂ ਦੀ ਸਲਾਹ ਨਾਲ ਹੋਰ  ਨਵੀਆਂ ਸਹੂਲਤਾਂ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਕਲੱਬ ਨੂੰ ਰਾਸ਼ਟਰੀ ਅਤੇ
ਅੰਤਰਰਾਸ਼ਟਰੀ ਪੱਧਰ ਤੇ ਪਹਿਚਣਾ ਦਿਵਾਈ ਜਾ ਸਕੇ।