ਵਿਦੇਸ਼

ਫਰਾਂਸ ਚ ਨੌਜਵਾਨ ਨੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਮਾਰਿਆ ਥੱਪੜ, ਦੋ ਗ੍ਰਿਫਤਾਰ

ਫ਼ੈਕ੍ਟ ਸਮਾਚਾਰ ਸੇਵਾ
ਪੈਰਿਸ ਜੂਨ 9
ਫਰਾਂਸ ਵਿਚ ਇਕ ਨੌਜਵਾਨ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਥੱਪੜ ਮਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਸ਼ਟਰਪਤੀ ਮੈਕਰੋਂ ਉਸ ਵੇਲ੍ਹੇ ਦੱਖਣੀ ਪੂਰਬੀ ਫਰਾਂਸ ਦੇ ਡ੍ਰੋਮ ਖੇਤਰ ’ਚ ਭੀੜ ਨਾਲ ਵਾਕਆਊਟ ਸੈਸ਼ਨ ਕਰ ਰਹੇ ਸਨ। ਮੈਕਰੋਂ ਇੱਥੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਸੀ। ਵਿਚਾਲੇ ਬੈਰੀਕੇਡ ਵੀ ਲੱਗਿਆ ਸੀ, ਉਦੋਂ ਹੀ ਇੱਕ ਵਿਅਕਤੀ ਨੇ ਥੱਪੜ ਮਾਰਿਆ। ਟਵਿੱਟਰ ’ਤੇ ਪ੍ਰਸਾਰਿਤ ਇਕ ਵੀਡੀਓ ਕਲਿੱਪ ’ਚ ਹਰੇ ਰੰਗ ਦੀ ਟੀ-ਸ਼ਰਟ, ਐਨਕ ਅਤੇ ਫੇਸ ਮਾਸਕ ਨਾਲ ‘ਡਾਊਨ ਵਿਦ ਮੈਕਰੋਨੀਆ’ ਚੀਕਦੇ ਹੋਏ ਥੱਪੜ ਮਾਰਦੇ ਹੋਏ ਦਿਖਾਇਆ ਗਿਆ ਹੈ। ਮੈਕਰੋਂ ਦੇ ਸੁਰੱਖਿਆ ਦਲ ਨੇ ਤੁਰੰਤ ਹੀ ਹਰਕਤ ’ਚ ਆਉਂਦੇ ਹੋਏ ਉਸ ਵਿਅਕਤੀ ਨੂੰ ਜ਼ਮੀਨ ’ਤੇ ਖਿੱਚ ਲਿਆ ਤੇ ਮੈਕਰੋਂ ਨੂੰ ਉਸ ਤੋਂ ਦੂਰ ਲੈ ਗਏ। ਕੁਝ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਮੈਕਰੋਂ ਨੂੰ ਥੱਪੜ ਨਹੀ ਲੱਗਿਆ। ਫੁਟੇਜ ਵਿਚ ਨਜ਼ਰ ਆਉਂਦਾ ਹੈ ਕਿ ਮੈਕਰੋਂ ਭੀੜ ਦੇ ਕੋਲ ਤੋਂ ਲੰਘ ਰਹੇ ਹਨ। ਇਸ ਦੌਰਾਨ ਇੱਕ ਵਿਅਕਤੀ ਉਨ੍ਹਾਂ ਨੂੰ ਕੁੱਝ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਮੈਕਰੋਂ ਜਿਵੇਂ ਹੀ ਉਨ੍ਹਾਂ ਦੇ ਕੋਲ ਜਾਂਦੇ ਹਨ ਤਾਂ ਉਹ ਵਿਅਕਤੀ ਉਨ੍ਹਾਂ ਥੱਪੜ ਮਾਰ ਦਿੰਦਾ ਹੈ, ਮੈਕਰੋਂ ਦੇ ਸਕਿਓਰਿਟੀ ਏਜੰਟ ਉਸ ਨੂੰ ਫੜ ਲੈਂਦੇ ਹਨ। ਜਾਣਕਾਰੀ ਮੁਤਾਬਕ ਹਮਲਾਵਰ ‘ਅਸੀਂ ਮੈਕਰੋਂ ਤੋਂ ਪ੍ਰੇਸ਼ਾਨ ਹਾਂ’ ਜਿਹੇ ਕੁੱਝ ਨਾਅਰੇ ਲਗਾ ਰਿਹਾ ਸੀ। ਪ੍ਰਧਾਨ ਮੰਤਰੀ ਜੀਨ ਕਾਸਟੈਕਸ ਨੇ ਘਟਨਾ ਦੇ ਤੁਰੰਤ ਬਾਅਦ ਨੈਸ਼ਨਲ ਅਸੈਂਬਲੀ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਲੋਕਤੰਤਰ ਦਾ ਮਤਲਬ ਗੱਲਬਾਤ ਅਤੇ ਬਹਿਸ ਹੈ। ਕਿਸੇ ਵੀ ਮਾਮਲੇ ਵਿਚ ਅਸੀਂ ਹਿੰਸਾ ਦਾ ਸਮਰਥਨ ਨਹੀਂ ਕਰ ਸਕਦੇ। ਵਿਰੋਧੀ ਧਿਰ ਦੇ ਨੇਤਾ ਜੀਨਲੁਕ ਮੈਲਕਨ ਨੇ ਕਿਹਾ ਕਿ ਅਸੀਂ ਅਪਣੇ ਰਾਸ਼ਟਰਪਤੀ ਦੇ ਨਾਲ ਖੜ੍ਹੇ ਹਨ। ਰਾਸ਼ਟਰਪਤੀ ਦੇ ਦੌਰੇ ਦੇ ਕੁਝ ਦਿਨ ਪਹਿਲਾਂ ਹੀ ਇਸ ਖੇਤਰ ਵਿਚ 7 ਮਹੀਨੇ ਬਾਅਦ ਬਾਰ ਅਤੇ ਰੈਸਟੋਰੈਂਟਸ ਖੋਲ੍ਹੇ ਗਏ ਹਨ। ਨਾਈਟ ਕਰਫਿਊ ਵੀ ਖਤਮ ਕਰ ਦਿੱਤਾ ਗਿਆ ਹੈ।