ਫ਼ਿਲਮੀ ਗੱਲਬਾਤ

ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ਬੈਨ ਕਰਨ ਦੀ ਮੰਗ ਉੱਠੀ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਜੁਲਾਈ 11

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ’ਚ ਹੈ। ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ’ਤੇ ਦੋਸ਼ ਲੱਗਾ ਹੈ ਕਿ ਇਸ ਫ਼ਿਲਮ ਦੇ ਮਾਧਿਅਮ ਨਾਲ ਅਸਿੱਧੇ ਤੌਰ ’ਤੇ ਜਿਹਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਤੂਫਾਨ ’ਚ ਫਰਹਾਨ ਅਖ਼ਤਰ ਦੇ ਇਲਾਵਾ ਮੁਣਾਲ ਠਾਕੁਰ ਦੀ ਅਹਿਮ ਭੂਮਿਕਾ ਹੈ। ਮੁਣਾਲ ਠਾਕੁਰ ਫ਼ਿਲਮ ’ਚ ਡਾਕਟਰ ਅਨਨਿਆ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਤੂਫਾਨ ਐਮਾਜ਼ੋਨ ਪ੍ਰਾਈਸ ਵੀਡੀਓ ’ਤੇ 16 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਬਾਕਸਿੰਗ ’ਤੇ ਆਧਾਰਿਤ ਹੈ।

ਇਸ ਫ਼ਿਲਮ ਲਈ ਫਰਹਾਨ ਅਖ਼ਤਰ ਨੇ ਸਖ਼ਤ ਮਿਹਨਤ ਕੀਤੀ ਹੈ। ਇਸ ਫ਼ਿਲਮ ’ਚ ਉਹ ਅਜੀਜ ਅਲੀ ਉਰਫ਼ ਅਜੂ ਭਾਈ ਦੀ ਭੂਮਿਕਾ ਨਿਭਾਅ ਰਹੇ ਹਨ।ਉਹਨਾਂ 2013 ’ਚ ਆਈ ਫ਼ਿਲਮ ‘ਬਾਗ ਮਿਲਖਾ ਬਾਗ’ ’ਚ ਕੰਮ ਕੀਤਾ ਸੀ।

ਇਸ ਫ਼ਿਲਮ ’ਚ ਉਨ੍ਹਾਂ ਤੋਂ ਇਲਾਵਾ ‘ਸੁਪਰ 30’ ਦੀ ਅਦਾਕਾਰਾ ਮੁਣਾਲ ਠਾਕੁਰ ਦੀ ਅਹਿਮ ਭੂਮਿਕਾ ਹੈ ਜੋ ਕਿ ਡਾ. ਅਨਨਿਆ ਦੀ ਭੂਮਿਕਾ ਨਿਭਾਅ ਰਹੀ ਹੈ। ਇਸ ਫ਼ਿਲਮ ’ਚ ਅਦਾਕਾਰ ਪਰੇਸ਼ ਰਾਵਲ ਨਾਨਾ ਪ੍ਰਭੂ ਦੇ ਤੌਰ ’ਤੇ ਨਜ਼ਰ ਆਉਣਗੇ।

More from this section