ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾ ਵੱਡਾ ਝਟਕਾ ਨਹੀਂ ਰਹੇ ਪੰਜਾਬੀ ਅਦਾਕਾਰ ਸੁਖਜਿੰਦਰ ਸ਼ੇਰਾ

ਫ਼ੈਕ੍ਟ ਸਮਾਚਾਰ ਸੇਵਾ ਜਗਰਾਓਂ, 5 ਮਈ “ਯਾਰੀ ਜੱਟ” ਦੀ ਅਤੇ” ਜੱਟ ਤੇ ਜ਼ਮੀਨ” ਦੇ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ| ਇਸ ਦੇ ਨਾਲ ਉਹਨਾਂ ਦੇ ਚਾਹੁਣ ਵਾਲਿਆਂ ਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲਗਾ ਹੈ|ਸੁਖਜਿੰਦਰ ਸ਼ੇਰਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹੋਣ ਦੇ ਨਾਲ- ਨਾਲ ਮਸ਼ਹੂਰ ਲੇਖਕ ਤੇ ਡਾਇਰੈਕਟਰ ਵੀ ਨੇ ਸੁਖਜਿੰਦਰ ਸ਼ੇਰ ਨੇ 2 ਦਰਜਨ ਤੋਂ ਵੱਧ ਸੁਪਰਹਿੱਟ ਫ਼ਿਲਮਾਂ ਬਣਾ ਕੇ ਲੋਕਾਂ ਦੇ ਦਿਲ ਚ ਖਾਸ ਜਗ੍ਹਾ ਬਣਾਈ ਹੋਈ ਹੈ|ਤੁਹਾਨੂੰ ਦੱਸ ਦਈਏ ਕਿ ਸੁਖਜਿੰਦਰ ਸ਼ੇਰਾ ਪਿਛਲੇ ਕੁਝ ਸਮੇਂ ਤੋ ਆਪਣੇ ਦੋਸਤ ਕੋਲ ਅਫਰੀਕਾ ਦੇ ਮੁਲਕ ਯੁਗਾਂਡਾ ਗਏ ਹੋਏ ਸੀ |ਜਿਥੇ ਉਹਨਾਂ ਦੀ ਸਿਹਤ ਖਰਾਬ ਹੋ ਗਈ ਤੇ ਬੀਤੇ ਦਿਨ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ| ਜਿਸ ਮਗਰੋਂ ਓਨਾ ਦੇ ਪਿੰਡ ਮਲਕ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ |ਕੋਵਿਡ -19 ਦੇ ਚਲਦਿਆਂ ਸੁਖਜਿੰਦਰ ਸ਼ੇਰਾ ਦੀ ਮ੍ਰਿਤਕ ਦੇਹ ਲਿਓੁਣ ‘ਚ ਪਰਿਵਾਰ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ|ਜਿਸ ਦੇ ਲਈ ਉਹਨਾਂ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਮਦਦ ਦੇ ਮੰਗ ਕੀਤੀ ਹੈ|

More from this section