ਪ੍ਰਸਿੱਧ ਹਿਮਾਲਿਆ ਧਾਮ ਗੰਗੋਤਰੀ ਅਤੇ ਯਮੁਨੋਤਰੀ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰੇ

ਫ਼ੈਕ੍ਟ ਸਮਾਚਾਰ ਸੇਵਾ ਉਤਰਕਾਸ਼ੀ , ਜੁਲਾਈ 6

ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ‘ਚ ਸਥਿਤ ਪ੍ਰਸਿੱਧ ਹਿਮਾਲਿਆ ਧਾਮਾਂ ਯਮੁਨੋਤਰੀ ਅਤੇ ਗੰਗੋਤਰੀ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਤਾਂ ਕਿ ਦੋਹਾਂ ਧਾਮਾਂ ‘ਚ ਵਿਵਸਥਾਵਾਂ ਅਤੇ ਨਿਰਮਾਣ ਕੰਮਾਂ ਸਮੇਤ ਸਾਰੀਆਂ ਗਤੀਵਿਧੀਆਂ ‘ਤੇ ਤੀਜੀ ਅੱਖ ਦੀ ਨਜ਼ਰ ਬਣੀ ਰਹੇ। ਉਤਰਕਾਸ਼ੀ ਦੇ ਜ਼ਿਲ੍ਹਾ ਅਧਿਕਾਰੀ ਮਊਰ ਦੀਕਸ਼ਤ ਨੇ ਦੱਸਿਆ ਕਿ ਆਫ਼ਤ ਦੇ ਦ੍ਰਿਸ਼ਟੀਗਤ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਉਤਰਕਾਸ਼ੀ ਜ਼ਿਲ੍ਹੇ ਦੇ 2 ਧਾਮਾਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਨੂੰ ਵੀ ਕੇਦਾਰਨਾਥ ਧਾਮ ਦੀ ਤਰ੍ਹਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ‘ਚ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਦੋਹਾਂ ਧਾਮਾਂ ‘ਚ 13 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ‘ਚੋਂ 9 ਗੰਗੋਤਰੀ ਅਤੇ 4 ਯਮੁਨੋਤਰੀ ‘ਚ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਆਫ਼ਤ ਦੌਰਾਨ ਗੰਗਾ ਅਤੇ ਯਮੁਨਾ ਨਦੀ ਦੇ ਜਲ ਪੱਧਰ ‘ਤੇ ਨਜ਼ਰ ਰੱਖੀ ਜਾ ਸਕੇਗੀ। ਇਸ ਤੋਂ ਇਲਾਵਾ ਦੋਹਾਂ ਧਾਮਾਂ ‘ਚ ਚੱਲ ਰਹੇ ਨਿਰਮਾਣ ਕੰਮਾਂ ਅਤੇ ਹੋਰ ਗਤੀਵਿਧੀਆਂ ਦੀ ਵੀ ਲਾਈਵ ਨਿਗਰਾਨੀ ਕੀਤੀ ਜਾ ਰਹੀ ਹੈ। ਦੋਹਾਂ ਧਾਮਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਦਫ਼ਤਰ ਅਤੇ ਆਫ਼ਤ ਪ੍ਰਬੰਧਨ ਕੇਂਦਰ ‘ਚ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਸਾਰੇ ਕੈਮਰਿਆਂ ਦੀ ਵੱਖ-ਵੱਖ ਲਾਈਵ ਫੁਟੇਜ ਦੇਖੀ ਜਾ ਸਕੇਗੀ। ਇਨ੍ਹਾਂ ਦੋਹਾਂ ਧਾਮਾਂ ਦੀ ਨਿਯਮਿਤ ਲਾਈਵ ਨਿਗਰਾਨੀ ਜ਼ਿਲ੍ਹਾ ਦਫ਼ਤਰ ਅਤੇ ਆਫ਼ਤ ਪ੍ਰਬੰਧਨ ਤੋਂ ਕੀਤੀ ਜਾ ਰਹੀ ਹੈ।

More from this section