ਪ੍ਰਸ਼ਾਸ਼ਨਿਕ ਸੁਧਾਰ ਮਹਿਕਮੇ ਵਲੋਂ ਸੇਵਾ ਕੇਂਦਰਾਂ ਵਿਚ ਐਨ.ਆਰ.ਆਈ. ਦਸਤਾਵੇਜ ਤਸਦੀਕ ਸਰਵਿਸ ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ ਸ੍ਰੀ ਮੁਕਤਸਰ ਸਾਹਿਬ ਅਗਸਤ 14

ਜਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਸੇਵਾ ਕੇਂਦਰਾਂ ਵਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਨਾਗਰਿਕਾਂ ਨੂੰ ਬੇਹਤਰ ਅਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ  ਐਮ. ਕੇ. ਅਰਾਵਿੰਦ ਕੁਮਾਰ ਨੇ ਅੱਜ ਐਨ.ਆਰ.ਆਈ. ਦੇ ਦਸਤਾਵੇਜ ਤਸਦੀਕ ਸਰਵਿਸ ਲਾਂਚ ਕਰਦੇ ਹੋਏ ਕੀਤਾ। ਉਹਨਾ ਦੱਸਿਆ ਕਿ ਹੁਣ ਐਨ.ਆਰ.ਆਈ. ਨੂੰ ਆਪਣੇ ਦਸਤਾਵੇਜ ਤਸਦੀਕ ਕਰਵਾਉਣ ਲਈ ਚੰਡੀਗੜ ਦੇ ਚੱਕਰ ਲਾਉਣ ਦੀ ਲੋੜ ਨਹੀਂ , ਸਿਟੀਜਨ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਚੱਲ ਰਹੇ 15 ਸੇਵਾ ਕੇਂਦਰਾਂ ‘ਚੋ ਕਿਸੇ ਵੀ ਸੇਵਾ ਕੇਂਦਰ ਤੇ ਪਹੁੰਚ ਕੇ ਇਹ ਸਹੂਲਤ ਲੈ ਸਕਦੇ ਹਨ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਮੈਡਮ ਰਾਜਦੀਪ ਕੌਰ, ਜਿਲਾ ਤਕਨੀਕੀ ਕੁਆਰਡੀਨੇਟਰ ਅਭਿਨਵ ਗਰਗ, ਜਿਲਾ ਈ-ਗਵਰਨੈਂਸ ਕੁਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਜਿਲਾ ਮਨੈਜਰ ਸੇਵਾ ਕੇਂਦਰ ਮਨਿੰਦਰ ਸਿੰਘ ਹਾਜ਼ਿਰ ਸਨ । ਉਹਨਾ  ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਮਾਸਕ ਅਤੇ ਸਮਾਜਿਕ ਦੂਰੀ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਸੇਵਾ ਕੇਂਦਰਾਂ ਦੀਆ ਸਹੂਲਤਾਂ ਦਾ ਲਾਭ ਉਠਾਇਆ ਜਾਵੇ , ਨਾਗਰਿਕਾਂ ਨੂੰ ਉਹਨਾ ਦੇ ਦਸਤਾਵੇਜ ਘਰ ਪਹੰਚਾਉਂਣ ਦੇ ਲਈ ਸਪੀਡ ਪੋਸਟ ਅਤੇ ਕੋਰੀਅਰ ਦਾ ਉਪਰਾਲਾ ਵੀ ਕੀਤਾ ਗਿਆ ਹੈ ।

More from this section