ਪੰਜਾਬ

ਪਿੰਡਾਂ ਵਿਚ ਬਣਾਏ ਜਾਣ ਵੱਧ ਤੋਂ ਵੱਧ ਯੂਥ ਕਲੱਬ – ਸਹਾਇਕ ਕਮਿਸ਼ਨਰ

ਫ਼ੈਕ੍ਟ ਸਮਾਚਾਰ ਸੇਵਾ 
ਸ੍ਰੀ ਮੁਕਤਸਰ ਸਾਹਿਬ ਅਗਸਤ 10
ਅੱਜ ਡੀ ਸੀ ਕੰਪਲੈਕਸ ਵਿਖੇ ਨਹਿਰੂ ਯੁਵਾ ਕੇਂਦਰ ਮੁਕਤਸਰ ਸਾਹਿਬ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ) ਨੇ ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਿਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ, ਜਿਸ ਵਿੱਚ ਜਿਲੇ ਦੇ ਵੱਖ -ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਯੁਵਾ ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਜਿਆਦਾਤਰ ਪਿੰਡਾਂ ਵਿੱਚ ਯੂਥ ਕਲੱਬ ਬਣਾਏ ਜਾਣੇ ਚਾਹੀਦੇ ਹਨ ਅਤੇ ਸਵੈ-ਸੇਵਾ ਸਮੂਹ ਵੀ ਬਣਾਏ ਜਾਣੇ ਚਾਹੀਦੇ ਹਨ।
ਇਸ ਮੀਟਿੰਗ ਵਿੱਚ ਕੋਮਲ ਨਿਗਮ ਜਿਲਾ ਯੂਥ ਅਫਸਰ, ਨਹਿਰੂ ਯੁਵਾ ਕੇਂਦਰ, ਮੁਕਤਸਰ ਸਾਹਿਬ ਨੇ 2021-22 ਸਾਲਾਨਾ ਕਾਰਜ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ, ਇਸ ਮੀਟਿੰਗ ਵਿੱਚ ਮੌਜੂਦ ਨਰੇਸ਼ ਪ੍ਰੂਥੀ ਨੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਯੁਵਾ ਮੰਡਲ ਦੇ ਗਠਨ ਬਾਰੇ ਵਿਚਾਰ ਪੇਸ਼ ਕੀਤੇ।ਇਸ ਮੀਟਿੰਗ ਵਿੱਚ ਸਵੱਛਤਾ ਪਖਵਾੜਾ ਅਧੀਨ ਸਹੁੰ ਚੁੱਕੀ ਗਈ।
ਜਿਲਾ ਉਦਯੋਗ ਕੇਂਦਰ ਮੁਖੀ, ਲੀਡ ਬੈਂਕ ਮੈਨੇਜਰ, ਜਿਲਾ ਖੇਡ ਅਫਸਰ, ਨਰੇਸ਼ ਪ੍ਰੂਥੀ (ਐਨ ਜੀ ਓ ਮੁਖੀ), ਪਿ੍ਰੰਸੀਪਲ ਸਰਕਾਰੀ ਕਾਲਜ ਸਤਵੰਤ ਮੈਡਮ, ਪ੍ਰੀਤਿਕਾ, ਲੇਖਾ ਅਤੇ ਪ੍ਰੋਗਰਾਮ ਸਹਾਇਕ, ਲਾਲ ਚੰਦ  ਹੈਲਥ ਇੰਸਪੈਕਟਰ, ਮਨਪ੍ਰੀਤ ਸਿੰਘ  ਯੁਵਕ ਸੇਵਾਵਾਂ ਵਿਭਾਗ, ਗੁਰਦੀਪ ਸਿੰਘ ਮਾਨ ਜਿਲਾ ਲੋਕ ਸੰਪਰਕ ਅਫਸਰ , ਜਸਪ੍ਰੀਤ ਛਾਬੜਾ (ਮੁਕਤਸਰ ਵੈਲਫੇਅਰ ਕਲੱਬ), ਕੰਵਰਜੀਤ ਸਿੰਘ (ਨੋਡਲ ਅਫਸਰ), ਅਵਤਾਰ ਸਿੰਘ (ਪ੍ਰਧਾਨ ਨੌਜਾਵਾਨ ਸਪੋਰਟਸ ਵੈਲਫੇਅਰ ਕਲੱਬ) ਹਾਜ਼ਰ ਸਨ।