ਚੰਡੀਗੜ੍ਹ

ਪਾਣੀ ਤੇ ਕੂੜੇ ਦੇ ਵਧੇ ਬਿੱਲਾਂ ਖ਼ਿਲਾਫ਼ ਸੈਕਟਰ-32-33 ਦੇ ਵਸਨੀਕਾਂ ਵੱਲੋਂ ਰੋਸ ਪ੍ਰਦਰਸ਼ਨ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 12

ਚੰਡੀਗੜ੍ਹ ਨਗਰ ਨਿਗਮ ਵੱਲੋਂ ਭੇਜੇ ਗਏ ਪਾਣੀ ਅਤੇ ਕੂੜੇ ਦੇ ਵਧੇ ਹੋਏ ਬਿੱਲਾਂ ਸਬੰਧੀ ਸੈਕਟਰ-32-33 ਦੇ ਵਸਨੀਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਸੁੱਕਾ ਅਤੇ ਗਿੱਲਾ ਕੁੜਾ ਵੱਖਰਾ ਚੁੱਕਣ ਲਈ ਸ਼ੁਰੂ ਕੀਤੀ ਗਈ ਯੋਜਨਾ ਦੇ ਆਧਾਰ ’ਤੇ ਬਿੱਲ ਭੇਜ ਦਿੱਤੇ ਹਨ।

ਰੈਜੀਡੇਂਟ ਵੈੱਲਫੇਅਰ ਐਸੋਸੀਏਸਨ ਦੇ ਪ੍ਰਧਾਨ ਜਗਦੀਪ ਮਹਾਜਨ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਕ ਦੇ ਆਦੇਸ਼ਾਂ ਦੇ ਬਾਵਜੂਦ ਨਗਰ ਨਿਗਮ ਨੇ ਪੁਰਾਣੀਆਂ ਵਧੀਆਂ ਹੋਈਆਂ ਦਰਾਂ ਦੇ ਹਿਸਾਬ ਨਾਲ ਬਿੱਲ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਦੇ ਆਦੇਸ਼ ਸਨ ਕਿ ਕਰੋਨਾ ਕਾਰਨ ਸਤੰਬਰ ਮਹੀਨੇ ਤੱਕ ਪਾਣੀ ਦੀਆਂ ਪੁਰਾਣੀਆਂ ਦਰਾਂ ’ਤੇ ਬਿੱਲ ਭੇਜੇ ਜਾਣਗੇ। ਦੂਜੇ ਪਾਸੇ ਘਰ-ਘਰ ਤੋਂ ਕੁੜਾ ਚੁੱਕਣ ਦੀ ਯੋਜਨਾ ਤਹਿਤ ਘਰ ਦੀ ਪ੍ਰਤੀ ਰਸੋਈ ਅਨੁਸਾਰ ਬਿੱਲ ਭੇਜਣ ਦੀ ਥਾਂ ’ਤੇ ਬਿਨਾਂ ਕੋਈ ਆਧਾਰ ’ਤੇ ਮੰਜ਼ਿਲਾਂ ਦੇ ਆਧਾਰ ’ਤੇ ਬਿੱਲ ਭੇਜ ਦਿੱਤੇ ਹਨ। ਉਨ੍ਹਾਂ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਘਰਾਂ ਦੀਆਂ ਮੰਜ਼ਿਲਾਂ ਦੀ ਥਾਂ ਘਰ ਵਿੱਚ ਰਸੋਈ ਦੀ ਗਿਣਤੀ ਦੇ ਆਧਾਰ ’ਤੇ ਗਾਰਬੇਜ ਦੇ ਬਿੱਲ ਭੇਜੇ ਜਾਣ।

More from this section