ਵਿਦੇਸ਼

ਪਾਕਿਸਤਾਨ ਵਿਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕਾ ਚ ਦੋ ਸੈਨਿਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ
ਕਵੇਟਾ ਜੁਲਾਈ 15
ਦੱਖਣੀ ਪੱਛਮੀ ਪਾਕਿਸਤਾਨ ਵਿਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਸੜਕ ਕਿਨਾਰੇ ਬੰਬ ਧਮਾਕਾ ਕੀਤਾ ਗਿਆ। ਇਸ਼ ਬੰਬ ਧਮਾਕੇ ਵਿਚ ਦੋ ਸੈਨਿਕਾਂ ਦੀ ਮੌਤ ਹੋ ਗਈ। ਸੈਨਾ ਨੇ ਇਹ ਜਾਣਕਾਰੀ ਦਿੱਤੀ। ਇਸ ਨਾਲ ਖੇਤਰ ਵਿਚ ਹਿੰਸਾ ਵਧਣ ਦਾ ਸੰਕੇਤ ਮਿਲਿਆ ਹੈ। ਸੈਨਾ ਦੇ ਇਕ ਬਿਆਨ ਮੁਤਾਬਕ ਬਲੋਚਿਸਤਾਨ ਸੂਬੇ ਦੇ ਪਾਸਨੀ ਜ਼ਿਲ੍ਹੇ ਵਿਚ ਰਾਤ ਨੂੰ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਧਮਾਕਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਸੈਨਾ ਨੇ ਇਸ ਤੋਂ ਵੱਧ ਵੇਰਵਾ ਨਹੀਂ ਦਿੱਤਾ ਅਤੇ ਸਿਰਫ ਇੰਨਾ ਕਿਹਾ ਕਿ ਹਿੰਸਾ ਦੇ ਪਿੱਛੇ ਦੁਸ਼ਮਣ ਦੀਆਂ ਖੁਫੀਆਂ ਤਾਕਤਾਂ ਹਨ। ਕਿਸੇ ਸਮੂਹ ਨੇ ਹਾਲੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸੁਰੱਖਿਆ ਬਲਾਂ ‘ਤੇ ਪਹਿਲਾਂ ਹੋਏ ਇਸ ਤਰ੍ਹਾਂ ਦੀ ਹਮਲਿਆਂ ਦੀ ਜ਼ਿੰਮੇਵਾਰੀ ਛੋਟੇ-ਛੋਟੇ ਵੱਖਵਾਦੀ ਸਮੂਹਾਂ ‘ਤੇ ਪਾਈ ਜਾਂਦੀ ਰਹੀ ਹੈ ਜੋ ਇਸਲਾਮਾਬਾਦ ਵਿਚ ਕੇਂਦਰ ਸਰਕਾਰ ਤੋਂ ਆਜ਼ਾਦੀ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ ਚਲਾ ਰਹੇ ਹਨ।ਬਲੋਚਿਸਤਾਨ ਵਿਚ ਪਾਕਿਸਤਾਨੀ ਤਾਲਿਬਾਨ ਅਤੇ ਇਸਲਾਮਿਕ ਸਟੇਟ ਸਮੂਹ ਦੀ ਵੀ ਮੌਜੂਦਗੀ ਹੈ। ਪਾਕਿਸਤਾਨ ਕਹਿੰਦਾ ਹੈਕਿ ਉਸ ਨੇ ਬਲੋਚਿਸਤਾਨ ਵਿਚ ਅੱਤਵਾਦ ਦਾ ਦਮਨ ਕਰ ਦਿੱਤਾ ਹੈ ਪਰ ਸੂਬੇ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਸੈਨਿਕਾਂ ‘ਤੇ ਅਜਿਹੇ ਹਮਲੇ ਵਧੇ ਹਨ।