ਪਾਕਿਸਤਾਨ ਦਾ ਸ਼ਹਿਰ ਕਰਾਚੀ ਦੁਨੀਆ ਦੇ ਦਸ ਸਭ ਤੋਂ ਤਣਾਅਪੂਰਨ ਸ਼ਹਿਰਾਂ ‘ਚ ਸ਼ਾਮਿਲ

ਫ਼ੈਕ੍ਟ ਸਮਾਚਾਰ ਸੇਵਾ ਕਰਾਚੀ , ਜੁਲਾਈ 1

ਪਾਕਿਸਤਾਨ ਦੇ ਕਰਾਚੀ ਸ਼ਹਿਰ ਨੂੰ ਰਹਿਣ ਲਈ ਦੁਨੀਆ ਦੇ ਦਸ ਸਭ ਤੋਂ ਤਣਾਅਪੂਰਨ ਸ਼ਹਿਰਾਂ ‘ਚ ਚੁਣਿਆ ਗਿਆ ਹੈ। ਜਾਣਕਾਰੀ ਮੁਤਾਬਕ ਜਰਮਨੀ ਦੀ ਇਕ ਕੰਪਨੀ ਵੀਏਏਵਾਏ ਦੀ ਸੂਚੀ ‘ਚ ਤਣਾਅ ਦੇ 15 ਪ੍ਰਮੁੱਖ ਨਿਯਮ ਰੱਖੇ ਗਏ ਹਨ। ਇਸ ਤਹਿਤ ਸੁਸ਼ਾਸਨ, ਵਾਤਾਵਰਨ, ਵਿੱਤ ਤੇ ਸੁਰੱਖਿਆ ਆਦਿ ਨੂੰ ਸੰਕੇਤਕ ਬਣਾਇਆ ਗਿਆ ਹੈ। ਇਨ੍ਹਾਂ ਗੱਲਾਂ ਦੇ ਆਧਾਰ ‘ਤੇ ਦੁਨੀਆ ਦੇ ਪ੍ਰਮੁੱਖ ਸ਼ਹਿਰਾਂ ਨੂੰ ਇਸ ਸੂਚੀ ‘ਚ ਰੱਖਣਾ ਤੈਅ ਕੀਤਾ ਗਿਆ ਹੈ। ਇਹ ਸ਼ਹਿਰ ਨਾ ਸਿਰਫ਼ ਆਕਾਰ ਦੇ ਆਧਾਰ ‘ਤੇ ਬਲਕਿ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਾਉਣ ਦੇ ਆਧਾਰ ‘ਤੇ ਵੀ ਦੇਖੇ ਜਾ ਰਹੇ ਹਨ।

ਦੂਜੇ ਪਾਸੇ, ਘੱਟ ਤਣਾਅਪੂਰਨ ਸ਼ਹਿਰਾਂ ‘ਚ ਆਈਸਲੈਂਡ ਦੀ ਰਾਜਧਾਨੀ ਰੈਕਾਜੈਵਿਕ ਪਹਿਲੇ ਸਥਾਨ ‘ਤੇ ਹੈ ਜਿੱਥੇ ਘੱਟ ਤੋਂ ਘੱਟ ਤਣਾਅ ਵੀ ਨਹੀਂ ਹੁੰਦਾ। ਇਸ ਤੋਂ ਬਾਅਦ ਬਰਨ (ਸਵਿਟਜ਼ਰਲੈਂਡ), ਐਲਸਿੰਕੀ (ਫਿਨਲੈਂਡ), ਵੈਲਿੰਗਟਨ, ਮੈਲਬੌਰਨ, ਓਸਲੋ, ਕੋਪਨਹੈਗਨ, ਇਨਸਬ੍ਕ (ਆਸਟ੍ਰੀਆ), ਹੈਨੋਵਰ (ਜਰਮਨੀ) ਤੇ ਗ੍ਰਾਜ (ਆਸਟ੍ਰੀਆ) ਆਉਂਦੇ ਹਨ।

More from this section