ਵਿਦੇਸ਼

ਪਾਕਿਸਤਾਨ ਚ ‘ ਬੱਸ ਹਾਦਸੇ ਦੌਰਾਨ 18 ਲੋਕਾਂ ਦੀ ਮੌਤ, 30 ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ ਕਰਾਚੀ , ਜੂਨ 11
ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ ਤੇਜ਼ ਰਫ਼ਤਾਰ ਨਾਲ ਜਾ ਰਹੀ ਬੱਸ ਦੇ ਪਲਟਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਲੋਕ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਾਧ ਤੋਂ ਦਾਦੂ ਵੱਲ ਜਾ ਰਹੀ ਸੀ ਅਤੇ ਇਹ ਘਟਨਾ ਸੂਬੇ ਦੇ ਖੁਜਦਾਰ ਜ਼ਿਲ੍ਹੇ ਦੇ ਖੋਰੀ ਵਿਚ ਵਾਪਰੀ। ਮੌਕੇ ’ਤੇ ਹੀ 15 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬਚਾਅ ਕਰਮੀ ਘਟਨਾ ਸਥਾਨ ’ਤੇ ਪੁੱਜੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਜ਼ਖ਼ਮੀਆਂ ਨੂੰ ਟੀਚਿੰਗ ਹਸਪਤਾਲ ਖੁਜਦਾਰ ਲਿਜਾਇਆ ਗਿਆ, ਜਿੱਥੇ 3 ਹੋਰ ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿਚ ਕੁੱਝ ਲੋਕਾਂ ਦੀ ਹਾਲਤ ਗੰਭੀਰ ਹੈ। ਯਾਤਰੀ ਬੱਸ ਦੇ ਤੇਜ਼ ਰਫ਼ਤਾਰ ਨਾਲ ਚੱਲਣ ਦੌਰਾਨ ਡਰਾਈਵਰ ਵਾਹਨ ’ਤੇ ਆਪਣਾ ਸੰਤੁਲਨ ਨਹੀਂ ਰੱਖ ਸਕਿਆ ਅਤੇ ਇਸ ਕਾਰਨ ਇਹ ਹਾਦਸਾ ਵਾਪਰ ਗਿਆ।