ਖੇਡ

ਪਾਕਿਸਤਾਨ ਕ੍ਰਿਕਟ ਬੋਰਡ ਨੇ ਮਹਿਲਾ ਕ੍ਰਿਕਟਰਾਂ ਦੀ ਤਨਖ਼ਾਹ ਵਧਾਈ

ਫ਼ੈਕ੍ਟ ਸਮਾਚਾਰ ਸੇਵਾ ਲਾਹੌਰ , ਜੂਨ 28

ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਮਹਿਲਾ ਕ੍ਰਿਕਟਰਾਂ ਲਈ 2021-22 ਸੀਜ਼ਨ ਦੇ ਕੇਂਦਰੀ ਇਕਰਾਰਨਾਮੇ ਵਿਚ 3 ਸਥਾਨ ਵਧਾਉਣ ਦੇ ਨਾਲ ਹੀ ਹਰੇਕ ਸ਼੍ਰੇਣੀ ਦੀ ਮਾਸਿਕ ਤਨਖ਼ਾਹ ਵਿਚ 10 ਫ਼ੀਸਦੀ ਦਾ ਵਾਧਾ ਕੀਤਾ ਹੈ। ਪੀ.ਸੀ.ਬੀ. ਨੇ ਇਸ ਦੀ ਘੋਸ਼ਣਾ ਕੀਤੀ। ਇਹ ਇਕਰਾਰਨਾਮਾ 1 ਜੁਲਾਈ ਤੋਂ ਲਾਗੂ ਹੋਵੇਗਾ, ਜਿਸ ਵਿਚ 12 ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ, ਜਦੋਂਕਿ 8 ਕ੍ਰਿਕਟਰਾਂ ਨੂੰ ਉਭਰਦੀ ਇਕਰਾਰਨਾਮੇ ਦੀ ਸੂਚੀ ਵਿਚ ਰੱਖਿਆ ਗਿਆ ਹੈ।

ਪੀ.ਸੀ.ਬੀ. ਨੇ ਬਿਆਨ ਵਿਚ ਕਿਹਾ ਕਿ ਪੀ.ਸੀ.ਬੀ. ਨੇ 2021-22 ਕ੍ਰਿਕਟ ਸੀਜ਼ਨ ਲਈ ਕੁੱਲ 20 ਖਿਡਾਰੀਆਂ ਨਾਲ ਇਕਰਾਰਨਾਮਾ ਕੀਤਾ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਦੋ ਵੱਧ ਹਨ। ਇਸ ਵਿਚ ਕਿਹਾ ਗਿਆ ਹੈ ਕਿ ਉਭਰ ਰਹੇ ਖਿਡਾਰੀਆਂ ਦੀ ਸ਼੍ਰੇਣੀ ਸਮੇਤ ਸਾਰੀਆਂ ਸ਼੍ਰੇਣੀਆਂ ਵਿਚ ਸ਼ਾਮਲ ਕ੍ਰਿਕਟਰਾਂ ਦੀ ਮਾਸਿਕ ਤਨਖ਼ਾਹ 10 ਫ਼ੀਸਦੀ ਵਧਾਈ ਗਈ ਹੈ। ਰਾਸ਼ਟਰੀ ਮਹਿਲਾ ਚੋਣ ਕਮੇਟੀ ਨੇ ਕੇਂਦਰੀ ਇਕਰਾਰਨਾਮੇ ਵਿਚ ਇਕ ਸਥਾਨ ਖੁੱਲ੍ਹਾ ਰੱਖਿਆ ਹੈ ਜੋ ਇਕ ਸਾਲ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਦਿੱਤਾ ਜਾਏਗਾ।

More from this section