ਪਹਿਲੀ ਵਾਰ ਖੇਡਿਆ ਗਿਆ 100 ਗੇਂਦਾਂ ਵਾਲਾ ਮੈਚ, ਭਾਰਤੀ ਖਿਡਾਰੀ ਵਾਲੀ ਟੀਮ ਨੂੰ ਮਿਲੀ ਹਾਰ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੁਲਾਈ 22
ਦੁਨੀਆ ’ਚ ਪਹਿਲੀ ਵਾਰ ਇਕ ਅਦਭੁੱਤ ਤਰੀਕੇ ਨਾਲ ਮੈਚ ਖੇਡਿਆ ਗਿਆ, ਜੋ ਕਿ ਇਕ ਟੂਰਨਾਮੈਂਟ ਦਾ ਹਿੱਸਾ ਹੈ। ਇਹ ਟੂਰਨਾਮੈਂਟ ਹੈ ਦਿ ਹੰਡ੍ਰੈਡ, ਜਿਸ ’ਚ 100 ਗੇਂਦਾਂ ਵਾਲਾ ਮੈਚ ਕਰਵਾਇਆ ਜਾ ਰਿਹਾ ਹੈ। ਇਥੋਂ ਤਕ ਕਿ ਇਸ ’ਚ 6 ਗੇਂਦ ਵਾਲੇ ਓਵਰ ਦਾ ਵੀ ਕਾਨਸੈਪਟ ਨਹੀਂ ਹੈ। ਇਕ ਗੇਂਦਬਾਜ਼ ਲਗਾਤਾਰ ਜਾਂ ਤਾਂ ਪੰਜ ਗੇਂਦ ਸੁੱਟ ਸਕਦਾ ਹੈ ਜਾਂ ਫਿਰ 10 ਗੇਂਦ। ਪੰਜ ਗੇਂਦਾਂ ਵਾਲਾ ਓਵਰ ਕਿਹਾ ਜਾ ਸਕਦਾ ਹੈ, ਪਰ ਦਿ ਹੰਡ੍ਰੈਡ ਟੂਰਨਾਮੈਂਟ ’ਚ ਇਸਨੂੰ ਫਾਈਵ ਕਿਹਾ ਜਾ ਰਿਹਾ ਹੈ। ਅਜਿਹੇ ਨਵੇਂ ਨਵੇਲੇ ਨਿਯਮਾਂ ਨਾਲ ਬੁੱਧਵਾਰ ਨੂੰ ਪਹਿਲਾਂ 100 ਗੇਂਦਾਂ ਵਾਲਾ ਮੈਚ ਮਹਿਲਾ ਟੀਮਾਂ ’ਚ ਖੇਡਿਆ ਗਿਆ, ਜਿਸ ’ਚ Oval Invincibles Women ਨੇ Manchester Originals Women ਦਾ ਸਾਹਮਣਾ ਕੀਤਾ। ਇਸ ਮੈਚ ਦੀ ਗੱਲ ਕਰੀਏ ਤਾਂ ਮੈਨਚੈਸਟਰ ਆਰਿਜ਼ਨਲਸ ਵੁਮੈਨ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ 100 ਗੇਂਦਾਂ ’ਚ 6 ਵਿਕੇਟ ਗੁਆ ਕੇ 135 ਰਨ ਬਣਾਏ। ਮੈਨਚੈਸਟਰ ਵੱਲੋਂ ਲਿਜੇਲ ਲੀ ਨੇ 39 ਗੇਂਦਾਂ ’ਤੇ 42 ਰਨ ਦੀ ਪਾਰੀ ਖੇਡੀ, ਜਿਸ ’ਚ 6 ਚੌਕੇ ਸ਼ਾਮਿਲ ਸਨ, ਜਦਕਿ ਭਾਰਤੀ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ 16 ਗੇਂਦਾਂ ’ਚ 29 ਰਨ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ’ਚ 6 ਚੌਕੇ ਸ਼ਾਮਿਲ ਸਨ। 21 ਰਨ ਦੀ ਪਾਰੀ ਜਾਰਜੀ ਬੋਇਸ ਨੇ ਖੇਡੀ। ਉਥੇ ਹੀ ਕਪਤਾਨ ਕੇਟ ਕ੍ਰਾਸ ਨੇ 4 ਗੇਂਦਾਂ ’ਚ 12 ਰਨ ਬਣਾਏ, ਜਦਕਿ 10-10 ਰਨ ਐੱਮ ਜੂ ਪ੍ਰੀਜ਼ ਅਤੇ ਸੋਫੀ ਐਕਲੇਸਟੋਨ ਨੇ ਬਣਾਏ। ਓਵਲ ਵੱਲੋਂ ਤਾਸ਼ ਫੈਰੇਂਟ ਨੇ 20 ਗੇਂਦਾਂ ’ਚ 3 ਵਿਕੇਟ ਝਟਕੇ, ਜਦਕਿ 2 ਵਿਕੇਟ ਮਰਿਜਾਨੇ ਕੈਪ ਨੇ ਚਟਕਾਏ।

More from this section