ਪਹਿਲੀ ਜੂਨ ਤੋਂ ਕੋਰਟ ਫੀਸ ਵੀ ਜਮ੍ਹਾਂ ਹੋ ਸਕੇਗੀ ਸੇਵਾ ਕੇਂਦਰਾਂ ਵਿੱਚ

ਫ਼ੈਕ੍ਟ ਸਮਾਚਾਰ ਸੇਵਾ
ਮੋਗਾ,  ਮਈ 28
ਲੋਕਾਂ ਨੂੰ ਡਿਜ਼ੀਟਲ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਇਕ ਹੋਰ ਵਾਧਾ ਕਰਦਿਆਂ ਪੰਜਾਬ ਸਰਕਾਰ ਨੇ ਹੁਣ ਕੋਰਟ ਫੀਸ ਸੇਵਾ ਕੇਂਦਰਾਂ ਰਾਹੀਂ ਵੀ ਜਮ੍ਹਾਂ ਕਰਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਸਬੰਧੀ ਪੰਜਾਬ ਰਾਜ ਈ-ਗਵਰਨੇਂਸ ਸੋਸਾਇਟੀ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ  ਸੰਦੀਪ ਹੰਸ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਇਹ ਸੇਵਾ ਜੂਨ 1, 2021 ਤੋਂ ਸ਼ੁਰੂ ਹੋਵੇਗੀ। ਉਹਨਾਂ ਕਿਹਾ ਕਿ ਸੇਵਾ ਕੇਂਦਰਾਂ ਵੱਲੋਂ 100 ਰੁਪਏ ਤੱਕ ਦੀ ਫੀਸ ਬਦਲੇ 3 ਰੁਪਏ, 1000 ਰੁਪਏ ਤੱਕ ਦੀ ਫੀਸ ਬਦਲੇ 5 ਰੁਪਏ ਅਤੇ ਇਸ ਤੋਂ ਉਪਰ ਦੀ ਫੀਸ ਬਦਲੇ 10 ਰੁਪਏ ਚਾਰਜ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਸਾਰੇ ਸੇਵਾ ਕੇਂਦਰਾਂ ਦੇ ਇੰਚਾਰਜਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੇਵਾ ਦਾ ਭਰਪੂਰ ਲਾਭ ਲੈਣ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੇਵਾ ਕੇਂਦਰਾਂ ਰਾਹੀਂ 300 ਤੋਂ ਵਧੇਰੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਤਸਵੀਰ ਵੀ ਨਾਲ ਲਗਾ ਦਿੱਤੀ ਹੈ |    

More from this section