ਪੰਜਾਬ

ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਵੀ ਕੀਤਾ ਗਿਆ ਜਾਗਰੂਕ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ, ਸਤੰਬਰ 29

ਨਗਰ ਕੋਂਸਲ ਫਾਜਿਲਕਾ ਵੱਲੋ ਸਵੱਛ ਭਾਰਤ ਮਿਸ਼ਨ ਤਹਿਤ ਅਜਾਦੀ ਦਾ ਅਮ੍ਰਿਤ ਮਹਾਂਉਤਸਵ ਡਰਾਇਵ ਚਲਾਈ ਜਾ ਰਹੀ ਹੈ।ਜਿਸ ਦੇ ਤਹਿਤ ਅੱਜ ਕਾਲਕਾ ਮੰਦਰ ਦੇ ਨੇੜੇ ਸਮਾਜਿਕ ਸੰਸਥਾ ਵੋਮੈਨ ਵੈਲਫੇਅਰ ਐਸੋਸੀਏਸ਼ਨ ਨਾਲ ਮਿਲ ਕੇ ਕੱਚਰਾ ਅਲੱਗ ਕਰੋ ਡਰਾਇਵ ਚਲਾਈ ਗਈ ਜਿਸ ਵਿੱਚ ਖਾਸ ਕਰਕੇ ਔਰਤਾਂ ਨੂੰ ਘਰੇਲੂ ਕੱਚਰੇ ਦੇ ਸਹੀ ਨਿਪਟਾਰੇ ਅਤੇ ਇਸ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਸੈਂਨਟਰੀ ਇੰਸਪੈਕਟਰ ਨਰੇਸ਼ ਖੇੜਾ ਅਤੇ ਰਵਿਤ ਕੁਮਾਰ ਦੀ ਅਗਵਾਈ ਹੇਠ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿੱਚ ਨਗਰ ਕੋਂਸਲ ਫਾਜਿਲਕਾ ਵੱਲੋਂ ਮੁਹੱਲੇ ਦੀਆਂ ਔਰਤਾਂ ਨੂੰ ਪਲਾਸਟਿਕ ਦੀ ਵਰਤੋ ਨਾ ਕਰਨ ਅਤੇ ਘਰੋਂ ਬਜਾਰ ਖਰੀਦਦਾਰੀ ਕਰਨ ਜਾਣ ਸਮੇਂ ਕਪੜੇ ਦਾ ਥੈਲਾ ਘਰੋਂ ਨਾਲ ਲੈ ਕੇ ਜਾਣ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਦੁਰਗਿਆਣਾ ਮੰਦਰ ਵਿੱਚ ਸਟੀਲ ਦੇ ਬਰਤਣਤਾਂ ਦਾ ਬਰਤਣ ਭੰਡਾਰ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਕੋਈ ਵੀ ਸ਼ਹਿਰ ਵਾਸੀ ਸਮਾਗਮ ਜਿਵੇਂ ਜਾਗਰਣ, ਡੰਡਾਰਾ, ਲੰਗਰ ਵਿੱਚ ਬਰਤਣ ਮੁਫਤ ਲਿਜਾ ਸਕਦਾ ਹਨ ਤਾਂ ਜ਼ੋ ਸ਼ਹਿਰ ਵਿੱਚ ਪਲਾਸਟਿਕ ਅਤੇ ਡਿਸਪੋਜਲ ਦੀ ਵਰਤੋਂ ਨੂੰ ਬੰਦ ਕੀਤਾ ਜਾ ਸਕੇ। ਇਸ ਤੋਂ ਇਲਾਵਾ ਡੇਂਗੂ/ਮਲੇਰੀਆ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਵੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ/ਮਲੇਰੀਆ ਬਚਾਅ ਸਬੰਧੀ ਲਗਭਗ 200 ਦੇ ਕਰੀਬ ਪੰਫਲੇਟ ਵੰਡੇ ਗਏ। ਇਸ ਮੋਕੇ ਸੀ.ਐਫ ਪਵਨ ਕੁਮਾਰ, ਮੋਟੀਵੇਟਰਸ ਰਾਜ ਕੁਮਾਰੀ, ਸੰਤੋਸ਼ ਚੋਧਰੀ, ਸੰਨੀ ਕੁਮਾਰ, ਸੁਜਾਤਾ ਨਾਰੰਗ, ਅੰਜੂ ਭਠੇਜਾ, ਨੇਹਾ ਸ਼ਰਮਾਂ, ਸੁਨੀਤਾ ਸੱਚਦੇਵਾ, ਚੰਚੱਲ ਨਾਗਪਾਲ, ਸਰੀਸ਼ਟੀ ਨਾਗਪਾਲ, ਮਨਿੰਦਰ ਚੋਪਰਾ, ਉਮਾ ਗੋਇਲ, ਅੰਜੂ ਲੂਣਾ, ਪੁਰਵਾ ਸੇਤੀਆ, ਅੰਨੂ ਗੋਇਲ, ਕੰਚਨ ਕੱਕੜ, ਅੰਨੂ ਅਗਰਵਾਲ ਹਾਜਰ ਰਹੇ।