ਨਿੱਜੀ ਵਾਹਨਾਂ ਵਿੱਚ ਸਵਾਰੀਆਂ ਦੇ ਬੈਠਣ ਦੀ ਨਹੀਂ ਹੋਵੇਗੀ ਪਾਬੰਦੀ, ਪ੍ਰੰਤੂ ਪਬਲਿਕ ਵਾਹਨਾਂ ਵਿੱਚ 50 ਫੀਸਦੀ ਸਵਾਰੀਆਂ ਦੀ ਸ਼ਰਤ ਰਹੇਗੀ ਲਾਗੂ-ਜ਼ਿਲਾ ਮੈਜਿਸਟ੍ਰੇਟ

ਫ਼ੈਕ੍ਟ ਸਮਾਚਾਰ ਸੇਵਾ ਮੋਗਾ, 31 ਮਈ
ਜ਼ਿਲਾ ਮੈਜਿਸਟ੍ਰੇਟ ਮੋਗਾ  ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੋਗਾ ਵਿੱਚ ਨਿੱਜੀ ਵਾਹਨਾਂ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਦੀ ਪਾਬੰਦੀ ਨੂੰ ਛੱਡ ਕੇ, ਪਹਿਲਾ ਜਾਰੀ ਕੀਤੀਆਂ ਗਈਆਂ ਸਾਰੀਆਂ ਪਾਬੰਦੀਆਂ ਵਿੱਚ ਮਿਤੀ 10 ਜੂਨ, 2021 ਤੱਕ ਵਾਧਾ ਕਰ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ ਜਿਲਾ ਮੋਗਾ ਵਿੱਚ ਕੋਵਿਡ ਦੇ ਪ੍ਰਕੋਪ ਵਿੱਚ ਗਿਰਾਵਟ ਆ ਰਹੀ ਹੈ, ਇਸ ਲਈ ਉਪਰੋਕਤ ਹੁਕਮਾਂ ਵਿੱਚ ਅੰਸਕਿ ਢਿੱਲ ਦਿੰਦੇ ਹੋਏ ਲੋਕ ਹਿੱਤ ਵਿੱਚ ਜਿਲਾ ਮੋਗਾ ਦੀ ਹਦੂਦ ਅੰਦਰ ਹੇਠ ਲਿਖੇ ਅਨੁਸਾਰ ਟਰੇਡ / ਸੇਵਾਵਾਂ ਮਿਤੀ 10 ਜੂਨ, 2021 ਤੱਕ ਖੋਲਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਅਤੇ ਅਦਾਰੇ ਜਿਵੇਂ ਕਿ ਡਿਸਪੈਸਰੀਆਂ, ਕੈਮਿਸਟ ਸੌਂਪ ਅਤੇ ਮੈਡੀਕਲ ਉਪਕਰਣ ਦੀਆਂ ਦੁਕਾਨਾਂ, ਲੈਬਾਰਟਰੀਆਂ, ਕਲੀਨਿਕਸ, ਨਰਸਿੰਗ ਹੋਮ, ਐਂਬੂਲੈਂਸ ਆਦਿ ਅਤੇ ਹਸਪਤਾਲਾਂ ਦੇ ਅੰਦਰ ਮੋਜੂਦ ਕੰਟੀਨਾਂ ਖੋਲਣ ਨੂੰ ਸੋਮਵਾਰ ਤੋਂ ਐਤਵਾਰ 24 ਘੰਟੇ ਖੋਲਣ ਦੀ ਆਗਿਆ ਹੋਵੇਗੀ।
ਪੈਟਰੋਲ ਪੰਪ, ਸੀ.ਐਨ.ਜੀ ਪੰਪ, ਪੈਟਰੋਲ ਪੰਪਾਂ ਦੇ ਨਾਲ ਲਗਦੀਆਂ ਪੈਂਚਰਾਂ ਦੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਐਤਵਾਰ 24 ਘੰਟੇ ਖੋਲਣ ਦੀ ਆਗਿਆ ਹੋਵੇਗੀ । ਕਣਕ ਦੀ ਸਾਂਭ-ਸੰਭਾਲ ਨਾਲ ਸਬੰਧਤ ਹਰ ਇੱਕ ਮੂਵਮੈਂਟ ਨੂੰ ਕਰਫਿਊ ਦੌਰਾਨ ਸੋਮਵਾਰ ਤੋਂ ਐਤਵਾਰ 24 ਘੰਟੇ ਜਾਰੀ ਰੱਖਣ ਆਗਿਆ ਹੋਵੇਗੀ। ਕਣਕ/ ਚਾਵਲ ਯੂਰੀਆ ਆਦਿ ਸਬੰਧੀ ਲਗਣ ਵਾਲੀਆਂ ਸਪੈਸਲਾਂ ਅਤੇ ਇਹਨਾਂ ਸਪੈਸਲਾਂ ਨੂੰ ਭਰਣ ਲਈ ਲੇਬਰ ਅਤੇ ਟਰਾਂਸਪੋਰਟ ਦੀ ਮੂਵਮੈਂਟ ਦੀ ਆਗਿਆ ਹੋਵੇਗੀ। ਇਸ ਸਬੰਧ ਵਿਚ ਡਿਊਟੀ ਪਾਸ ਡੀ.ਐਫ.ਐਸ.ਸੀ, ਮੋਗਾ ਵੱਲੋਂ ਜਾਰੀ ਕੀਤੇ ਜਾਣਗੇ।
ਸਬਜੀ ਮੰਡੀ (ਹੋਲਸੇਲਰ) ਆਪਣਾ ਕੰਮ ਸੋਮਵਾਰ ਤੋਂ ਸੁੱਕਰਵਾਰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ 10:00 ਵਜੇ ਤੱਕ ਹਰ ਹਾਲਤ ਵਿੱਚ ਆਪਣਾ ਕੰਮ ਸਮਾਪਤ ਕਰਨਗੀਆਂ। ਇਥੇ ਇਹ ਸਪੱਸਟ ਕੀਤਾ ਜਾਂਦਾ ਹੈ। ਕਿ ਸਬਜੀ ਮੰਡੀ ਕੇਵਲ ਫਲ ਅਤੇ ਸਬਜੀਆਂ ਦੇ ਹੋਲਸੇਲਰ ਵਪਾਰਿਆਂ ਲਈ ਖੁੱਲੇਗੀ, ਜੇਕਰ ਕੋਈ ਰਿਟੇਲ ਕਰਦਾ ਪਾਇਆ ਗਿਆ ਤਾਂ ਉਸਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਵੇਗਾ। ਡੇਅਰੀ ਪ੍ਰੋਡਕਟ ਜਿਵੇਂ ਕਿ ਦੁੱਧ, ਦਹੀਂ, ਮੱਖਣ, ਘਿਊ, ਕਰੀਮ, ਪਨੀਰ, ਖੋਆ ਆਦਿ ਦੁੱਧ ਸਪਲਾਈ ਕਰਨ ਵਾਲੇ ਵਹੀਕਲਾਂ ਨੂੰ ਦੁੱਧ ਦੇ ਡਰੱਮ ਹੋਣ ਦੀ ਸੂਰਤ ਵਿੱਚ ਕਰਫਿਊ ਪਾਸ ਦੀ ਜਰੂਰਤ ਨਹੀਂ ਹੋਵੇਗੀ। ਇਹ ਸੋਮਵਾਰ ਤੋਂ ਐਤਵਾਰ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਆਪਣੀਆਂ ਸੇਵਾਵਾਂ ਦੇ ਸਕਦ ਹਨ।
ਬੈਂਕ (ਕੇਵਲ 50% ਸਟਾਫ ਨਾਲ) ਸਮੂਹ ਵਰਕਿੰਗ ਡੇ ਕੰਮ ਕਰਨਗੇ। ਬੈਂਕ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਪਬਲਿਕ ਡੀਿਗ ਅਤ ਉਸ ਉਪਰੰਤ ਦੁਪਹਿਰ 4 ਵਜੇ ਤੱਕ ਆਪਣਾ ਦਫ਼ਤਰੀ ਕੰਮ ਕਾਜ ਕਰਨਗੇ।
ਸਰਕਾਰੀ ਅਤੇ ਪ੍ਰਾਈਵੇਟ ਦਫਤਰ/ ਸਕੂਲ। ਕਾਲਜ/ ਕੋਚਿੰਗ ਸੈਂਟਰ/  ਆਈਲੈਟਸ ਸੈਂਟਰ (ਕੇਵਲ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ 50% ਸਮਰੱਥਾ ਨਾਲ) ਆਨ-ਲਾਈਨ ਕਲਾਸਾਂ ਅਤੇ ਦਫਤਰੀ ਕੰਮ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਣਗੇ। ਬਾਕੀ ਸਾਰੀਆਂ ਦੁਕਾਨਾਂ/ਟਰੇਡ/ਕਾਰੋਬਾਰ (ਟਰੇਡ ਸ੍ਰੇਣੀ ਵਿੱਚ ਟੈਕਸ ਪ੍ਰੋਫੇਸਨਲ, ਆਰਕੀਟੈਕਟ, ਸੀ.ਏ. ਆਦਿ ਕਵਰ ਹੋਣਗੇ), ਹਲਵਾਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰ 9 ਵਜੇ ਤੋਂ 5 ਵਜੇ ਤੱਕ ਖੁੱਲੀਆਂ ਰਹਿਣਗੀਆਂ। ਸਰਾਬ ਦੇ ਠੇਕੇ ਸੋਮਵਾਰ ਤੋਂ ਸੁੱਕਰਵਾਰ ਸਵੇਰੇ 9:00 ਤੋਂ ਰਾਤ 11:00 ਵਜੇ ਤੱਕ ਖੁੱਲੇ ਰਹਿਣਗੇ।
ਦੁਕਾਨਾਂ ਖੋਲਣ ਦੇ ਸਮੇਂ ਵਿੱਚ ਕੀਤੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਖਤ ਤਾੜਨਾ ਕੀਤੀ ਜਾਂਦੀ ਹੈ ਦੁਕਾਨਾਂ/ਇਸਟਾਬਲਿਸ਼ਮੈਂਟ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਯਕੀਨੀ ਬਨਾਉਣ ਦੀ ਜਿੰਮੇਵਾਰੀ ਖੁਦ ਕਾਨ ਦੇ ਮਾਲਕ/ਸੈਲਜਮੈਨ ਦੀ ਹੋਵੇਗੀ। ਜਨਤਕ ਥਾਵਾਂ ਵਿੱਚ  ਕੋਵਿਡ ਢੁੱਕਵਾਂ ਬਿਹੇਵੀਅਰ  ਨੂੰ ਯਕੀਨੀ ਲਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਸੰਯੁਕਤ ਟੀਮਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਜੋ ਕਿ ਉਕਤ ਦੀ ਤੰਘਣਾ ਦੀ ਸੂਰਤ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਚਲਾਣ ਦੀ ਕਾਰਵਾਈ ਅਮਲ ਵਿੱਚ ਲਿਆਉਣਗੀਆਂ।
ਜਿਲਾ ਮੋਗਾ ਵਿੱਚ ਲਾਕਡਾਊਨ ਦੌਰਾਨ ਹੇਠ ਲਿਖੇ ਅਨੁਸਾਰ ਕਾਰਜ/ ਗਤੀਵਿਧੀਆਂ ਤੇ ਪਾਬੰਦੀ ਹੈ:
ਰੈਸਟੋਰੈਂਟ, ਹੋਟਲ, ਫੂਡ ਕੋਰਨਰ ਆਦਿ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 9:00 ਵਜੇ ਤੋਂ ਸਾਮ 5:00 ਵਜੇ ਤੱਕ ਕੇਵਲ ਹੋਮ ਡਲਿਵਰੀ ਲਈ ਖੁੱਲਣਗੇ।
ਸਿਨੇਮਾ ਹਾਲ, ਜਿੰਮ, ਖੇਡ ਕੰਪਲੈਕਸ, ਸਵੀਮਿੰਗ ਪੂਲਜ, ਮਨੋਰੰਜਨ ਪਾਰਕ, ਕਲੱਬ, ਥੇਟਰ, ਬਾਰ, ਆਡੀਓਟੋਰੀਅਮ ਐਸੰਬਲੀ ਹਾਲ ਪੂਰੀ ਤਰਾਂ ਬੰਦ ਰਹਿਣਗੇ।
ਸਾਰੇ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਖੇਡ ਸਬੰਧੀ ਇਕੱਠਾਂ ਤੇ ਪੂਰਨ ਪਾਬੰਦੀ ਹੋਵੇਗੀ। ਇਹਨਾਂ ਹੁਕਮਾਂ ਦੀ ਉਲੰਘਣਾ ਵਿੱਚ ਇਕੱਠ ਕਰਨ ਵਾਲੇ ਆਯੋਜਕਾਂ, ਭਾਗ ਲੈਣ ਵਾਲੇ ਵਿਅਕਤੀਆਂ, ਜਗਾ ਅਤੇ ਟੈਂਟ ਹਾਊਸ ਦੇ ਮਾਲਕਾਂ ਨੂੰ ਕੋਤਾਹੀਕਾਰ ਮੰਨਦੇ ਹੋਏ ਉਹਨਾਂ ਖਿਲਾਫ  ਦੀ ਡਿਜਾਸਟਰ ਮੈਨੇਜਮੈਟ ਐਕਟ 2005, ਇੰਡੀਅਨ ਪੈਨਲ ਕੋਡ 1860 ਅਤੇ  ਦੀ ਐਪੀਡੈਮਿਕ ਡਿਜੀਜ ਐਕਟ 1897 ਤਹਿਤ ਐੱਫ.ਆਈ.ਆਰ ਦਰਜ ਕੀਤੀ ਜਾਵੇਗੀ ਅਤੇ ਅਗਲੇ ਤਿੰਨ ਮਹੀਨਿਆਂ ਲਈ ਅਜਿਹੀ ਜਗਾ ਸੀਲ ਕਰ ਦਿੱਤੀ ਜਾਵੇਗੀ।
ਉਹ ਵਿਅਕਤੀ ਜੋ ਕਿਤੇ ਵੀ ਵੱਡੇ ਇਕੱਠ (ਧਾਰਮਿਕ, ਰਾਜਨੀਤਿਕ/ ਸਮਾਜਿਕ) ਵਿੱਚ ਸਾਮਿਲ ਹੋ ਕੇ ਆਏ ਹਨ, ਨੂੰ 5 ਦਿਨਾਂ ਲਈ ਘਰ ਏਕਾਂਤਵਾਸ ਵਿੱਚ ਰਹਿਣਾ ਲਾਜਮੀ ਹੋਵੇਗਾ ਅਤੇ ਪ੍ਰੋਟੋਕੋਲ ਅਨੁਸਾਰ ਉਹਨਾਂ ਦਾ ਕੋਵਿਡ-19 ਦਾ ਟੈਸਟ ਵੀ ਕੀਤਾ ਜਾਵੇਗਾ।
ਸਾਰੇ ਨਿੱਜੀ ਦੋ/ਚਾਰ ਪਹੀਆ ਵਾਹਨਾਂ ਵਿੱਚ ਸਵਾਰੀਆਂ ਦੇ ਬੈਠਣ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਪ੍ਰੰਤੂ ਪਬਲਿਕ ਟਰਾਂਸਪੋਰਟ ਵਾਹਨਾਂ ਵਿੱਚ ਆਪਣੀ ਸਮਤਾ ਤੋਂ 50% ਘੱਟ ਸਵਾਰੀਆਂ ਲਿਜਾਣ ਦੀ ਪਾਬੰਦੀ ਪਹਿਲਾਂ ਦੀ ਤਰਾਂ ਲਾਗੂ ਰਹੇਗੀ। ਹਸਪਤਾਲਾਂ ਵਿੱਚ ਮਰੀਜਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਇਸ ਸਰਤ ਤੋਂ ਛੋਟ ਹੋਵੇਗੀ।
ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਕੱਠ ਨਾ ਕਰਨ ਅਤੇ ਪ੍ਰਦਰਸਨਕਾਰੀਆਂ ਦੀ ਗਿਣਤੀ ਨੂੰ ਟੋਲ ਪਲਾਜਅਿਾਂ, ਪੈਟਰੋਲ ਪੰਪਾਂ, ਮਾਲ ਆਦਿ ਵਿਖੇ ਟੋਕਨ ਹਾਜਰੀ ਹੀ ਲਗਾਉਣ।
ਅਕਾਸੀਜਨ ਸਿਲੰਡਰਾਂ ਦੀ ਜਮਾਂਖੋਰੀ/ ਕਾਲਾਬਾਜਾਰੀ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰੋਜਾਨਾ    ਰਾਤ ਦਾ ਕਰਫਿਊ ਸਾਮ 6:00 ਵਜੇ ਤੋਂ ਸਵੇਰੇ 5:00 ਵਜੇ ਤੱਕ ਅਤੇ  ਹਫ਼ਤਾਵਰੀ ਕਰਫਿਊ ਸੁੱਕਰਵਾਰ ਸਾਮ 6:00 ਵਜੇ ਤੋਂ ਸੋਮਵਾਰ ਸਵੇਰੇ 5:00 ਵਜੇ ਤੱਕ ਪਹਿਲਾਂ ਦੀ ਤਰਾਂ ਲਾਗੂ ਰਹੇਗਾ। ਜੇਕਰ ਕੋਈ ਵੀ ਵਿਅਕਤੀ ਦਵਾਈ ਦੀ ਖਰੀਦ ਲਈ ਕਰਫਿਊ ਦੇ ਸਮੇਂ ਦੌਰਾਨ ਬਾਹਰ ਆਉਂਦਾ ਹੈ ਤਾਂ ਉਸ ਦੇ ਕੋਲ ਡਾਕਟਰ ਦੀ ਸਲਿੱਪ  ਜਰੂਰ ਹੋਣੀ ਚਾਹੀਦੀ ਹੈ। ਬਗੈਰ ਠੋਸ ਕਾਰਨ ਬਾਹਰ ਘੁੰਮਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਫੈਕਟਰੀਆਂ ਜਿਵੇਂ ਕਿ ਨੈਸਲੇ, ਪਾਰਸ, ਪੀ-ਮਾਰਕ, ਕੈਟਲ ਫੀਡ ਅਤੇ ਪੋਲਟਰੀ ਫੀਡ, ਖੇਤੀਬਾੜੀ ਸੰਦ ਅਤੇ ਹੋਰ ਜੋ ਕਿ ਜਿਲ੍ਹਾ ਭਰ ਅਤੇ ਫੋਕਲ ਪੁਆਇੰਟ, ਮੋਗਾ ਵਿਖੇ ਸਥਿਤ ਹਨ, ਵਿੱਚ ਸਫਿਟਾਂ ਦੇ ਸੰਚਾਲਨ  ਦੀ ਸਾਰਾ ਹਫ਼ਤਾ 24 ਘੰਟੇ ਆਗਿਆ ਹੋਵੇਗੀ ਅਤੇ ਉਹਨਾਂ ਦੇ ਉਦਯੋਗਪਤੀਆਂ, ਮੈਨੇਜਰ ਅਤੇ ਮੈਨੇਜੀਰੀਅਲ ਸਟਾਫ, ਮੁਲਾਜਮਾਂ ਸਮੇਤ ਉਹਨਾਂ ਦੇ ਵਾਹਨਾਂ ਨੂੰ ਇਹਨਾਂ ਵਿਅਕਤੀਆਂ ਦੇ ਸਨਾਖਤੀ ਕਾਰਡ/ ਆਥੋਰਾਈਜੇਸਨ ਪੱਤਰ ਪੇਸ ਕਰਨ ਦੀ ਸੂਰਤ ਵਿੱਚ ਕਰਫਿਊ ਸਮੇਂ ਦੌਰਾਨ ਆਵਾਜਾਈ ਦੀ ਆਗਿਆ ਹੋਵੇਗੀ। ਇਹ ਆਗਿਆ ਇਸ ਸਰਤ ਤੇ ਦਿੱਤੀ ਜਾਂਦੀ ਹੈ ਕਿ ਸਬੰਧਤ ਅਦਾਰਿਆਂ ਵੱਲੋਂ   ਕੋਵਿਡ ਢੁੱਕਵਾਂ ਬਿਹੇਵੀਅਰ ਜਿਵੇਂ ਕਿ ਮਾਸਕ ਅਤੇ ਸੈਨੀਟਾਈਜਰ ਦੀ ਵਰਤੋਂ ਸਮਾਜਿਕ ਦੂਰੀ ਬਣਾਕੇ ਰੱਖਣਾ, ਫੈਕਟਰੀ ਅਦਾਰੇ ਵਿੱਚ ਸੈਨੀਟਾਈਜੇਸਨ ਕਰਵਾਉਣਾ ਆਦਿ ਨੂੰ ਯਕੀਨੀ ਬਣਾਇਆ ਜਾਵੇਗਾ।
ਸਕਿਊਰਟੀ ਏਜੰਸੀਆਂ ਦੇ ਮੁਲਾਜਮਾਂ ਜਿਨਾਂ ਨੇ ਵਰਦੀ ਪਾਈ ਹੋਵੇਗੀ, ਉਹਨਾਂ ਨੂੰ ਸਨਾਖਤੀ ਕਾਰਡ ਵਿਖਾਉਣ ਤੇ ਕਰਫਿਊ ਦੌਰਾਨ ਡਿਊਟੀ ਵਾਲੀ ਥਾਂ ਤੇ ਜਾਣ ਅਤੇ ਡਿਊਟੀ ਉਪਰੰਤ ਵਾਪਿਸ ਆਉਣ ਦੀ ਛੋਟ ਹੋਵੇਗੀ। ਪੰਜਾਬ ਤੋਂ ਬਾਹਰ ਜਾਣ ਜਾਂ ਅੰਦਰ ਆਉਣ ਵਾਲੇ ਯਾਤਰੀਆਂ ਦੇ ਸਫਰ ਦੇ ਦਸਤਾਵੇਜ (ਯਾਤਰਾ ਟਿਕਟ ਆਦਿ ਪੇਸ ਕਰਨ ਤੇ ਕਰਫਿਊ ਦੌਰਾਨ ਹਵਾਈ ਅੱਡੇ, ਰੇਵਲੇ ਸਟੇਸਨ, ਬੱਸ ਅੱਡੇ ਜਾਂ ਆਪਣੇ ਘਰ ਤੱਕ ਯਾਤਰਾ ਕਰਨ ਦੀ ਆਗਿਆ ਹੋਵੇਗੀ। ਪਿੰਡਾਂ ਵਿੱਚ ਰਾਤ ਦੇ ਕਰਫਿਊ  ਅਤੇ ਹਫ਼ਤਾਵਰੀ ਕਰਫਿਊ ਦੀ ਪਾਲਣਾ ਕਰਨ ਲਈ ਠੀਕਰੀ ਪਹਿਰੇ ਲਗਾਏ ਜਾਣ। ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਅਦਾਰਿਆਂ ਵਿਰੁੱਧ  ਇੰਡੀਅਨ ਪੈਨਲ ਦੀ ਧਾਰਾ 188 ਅਤੇ   ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

More from this section