ਪੰਜਾਬ

ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ ਫਰੀਦਕੋਟ ਵਿਖੇ ਮੁਫ਼ਤ ਆਕਸੀਜਨ ਕਾਂਸਟਰੇਟਰ ਸੇਵਾ ਦਾ ਆਰੰਭ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਮਈ 12
1984 ਤੋਂ ਲਗਾਤਾਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀਂ ਦਿੱਲੀ ਵੱਲੋਂ ਮਨੁੱਖਤਾ ਪੱਖੀ ਕਾਰਜ ਨਿਰੰਤਰ ਜਾਰੀ ਹਨ।ਮੌਜੂਦਾ ਸਮੇਂ ਕੋਵਿਡ 19 ਦੇ ਚੱਲਦਿਆਂ ਆਕਸੀਜਨ ਦੀ ਘਾਟ ਕਰਕੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਦਸਮੇਸ਼ ਹਸਪਤਾਲ ਅਤੇ ਦਸ਼ਮੇਸ਼ ਡੈਂਟਲ ਕਾਲਜ ਫਰੀਦਕੋਟ ਵਿਖੇ ਮੁਫ਼ਤ ਆਕਸੀਜਨ ਕਾਂਸਟਰੇਟਰ ਸੇਵਾ ਦਾ ਸ਼ੁਭ ਆਰੰਭ ਫਰੀਦਕੋਟ ਦੇ ਡਿਪਟੀ ਕਮਿਸ਼ਨਰ  ਵਿਮਲ ਸੇਤੀਆ ਵੱਲੋਂ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਸਥਾ ਵੱਲੋਂ ਮਹਾਂਮਾਰੀ ਦੌਰਾਨ ਪਾਇਆ ਗਿਆ ਯੋਗਦਾਨ ਸ਼ਲਾਘਾਯੋਗ ਹੈ । ਉਨ੍ਹਾਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਵੱਧ ਚੜ੍ਹ ਕੇ ਇਸ ਤਰ੍ਹਾਂ ਦੀ ਮੱਦਦ ਕਰਨ ਤਾਂ ਜੋ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਕੌਂਸਟ੍ਰੇਟਰ ਇਕਾਂਤਵਾਸ ਮਰੀਜਾਂ ਨੂੰ ਮੁਹਈਆ ਕਰਵਾਏ ਜਾਣਗੇ।
ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦੇ ਫਰੀਦਕੋਟ ਕੁਆਰਡੀਨੇਟਰ  ਹਰਵਿੰਦਰ ਸਿੰਘ ਮਰਵਾਹ ਨੇ ਦੱਸਿਆ ਕਿ ਸੰਸਥਾ ਦੇ ਫਾਊਂਡਰ ਪ੍ਰਧਾਨ ਹਰਭਜਨ ਸਿੰਘ ਅਤੇ ਮੌਜੂਦਾ ਪ੍ਰਧਾਨ ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਕੌਂਸਲ ਵੱਲੋਂ ਆਕਸੀਜਨ ਦਾ ਲੰਗਰ ਲਗਾਉਣ ਦਾ ਫੈਸਲਾ ਕੀਤਾ ਗਿਆ ਜਿਸਦੇ ਪਹਿਲੇ ਚਰਨ ਵਿੱਚ ਪੰਜ ਆਕਸੀਜਨ ਕਾਂਸਟ੍ਰੇਟਰ ਅਮਰੀਕਾ ਤੋਂ ਪਹਿਲੀ ਖੇਪ ਫਰੀਦਕੋਟ ਪੁੱਜੀ ਅਤੇ ਆਉਂਦੇ ਕੁਝ ਦਿਨਾਂ ਵਿੱਚ ਵੀਹ ਤੋਂ ਪੱਚੀ ਕੈਂਸਟਰੇਟਰ ਹੋਰ ਪੁੱਜ ਰਹੇ ਹਨ ਜਿੰਨਾਂ ਨੂੰ ਕੋਟਕਪੂਰਾ ਜੈਤੋ ਅਤੇ ਮੁਕਤਸਰ ਸਾਹਿਬ ਪੁੱਜਦਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਆਕਸੀਜਨ ਕਾਂਸਟ੍ਰੇਟਰ ਦੀ ਖਾਸੀਅਤ ਇਹ ਹੈ ਕਿ ਇਹ ਆਪਣੇ ਆਪ ਆਕਸੀਜਨ ਪੈਦਾ ਕਰਦਾ ਹੈ ਅਤੇ ਇਹ ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜਾਂ ਨੂੰ ਦਿੱਤੇ ਜਾਣਗੇ।
 ਇਸ ਮੌਕੇ ਸਿਵਲ ਸਰਜਨ ਸੰਜੇ ਕਪੂਰ, ਵਾਈਸ ਪ੍ਰਧਾਨ ਕੁਲਦੀਪ ਸਿੰਘ, ਸਵਰਨਜੀਤ ਸਿੰਘ ਗਿੱਲ, ਸ਼ਿਵਜੀਤ ਸਿੰਘ ਸੰਘਾ ਨੇ ਕਿ ਇਹ ਕਾਂਸਟ੍ਰੇਟਰ ਆਕਸੀਜਨ ਦੀ ਘਾਟ ਵਾਲੇ ਮਰੀਜਾਂ ਲਈ ਸੰਜੀਵਨੀ ਦਾ ਕੰਮ ਕਰਨਗੇ।
ਇਸ ਮੌਕੇ  ਗੁਰਮੀਤ ਸਿੰਘ ਸੰਧੂ ਪ੍ਰਧਾਨ , ਗੁਰਪ੍ਰੀਤ ਸਿੰਘ ਚੰਦਬਾਜਾ, ਮੱਘਰ ਸਿੰਘ ਨੇ ਗੁਰਮੀਤ ਸਿੰਘ ਧਾਲੀਵਾਲ, ਵਜਿੰਦਰ ਵਿਨਾਇਕ, ਜਗਜੀਵਨ ਸਿੰਘ ਸਰਾਫ਼, ਮਨਦੀਪ ਸਿੰਘ,ਦਵਿੰਦਰਪ੍ਰੀਤ ਸਿੰਘ ਆਦਿ ਨੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਅਤੇ ਦੇਸ ਵਿਦੇਸ਼ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨ ਵਾਲੇ ਮਰੀਜਾਂ ਦੇ ਵਾਰਿਸ ਇਸ ਸੇਵਾ ਦਾ ਲਾਭ ਲੈਣ ਲਈ  ਹਰਵਿੰਦਰ ਸਿੰਘ,  ਗੁਰਸਵੇਕ ਸਿੰਘ,ਡਾ. ਐਸ.ਪੀ.ਐਸ ਸੋਢੀ,ਡਾ. ਐਮ ਐੱਲ ਕਪੂਰ ਅਤੇ ਡਾ. ਵਰਿੰਦਰ ਚੋਪੜਾ ਨਾਲ ਸੰਪਰਕ ਕਰ ਸਕਦੇ ਹਨ।