ਨਹਿਰੂ ਯੂਵਾ ਕੇਂਦਰ ਤਰਨਤਾਰਨ ਵੱਲੋਂ ਕਰਵਾਈ ਗਈ “ਫਿੱਟ ਇੰਡੀਆ ਦੌੜ”

ਫ਼ੈਕ੍ਟ ਸਮਾਚਾਰ ਸੇਵਾ
ਤਰਨਤਾਰਨ  ਅਗਸਤ  14
ਦੇਸ਼ ਦੀ 75ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਯੁਵਾ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਨਿਰੇਦਸ਼ ਹੇਠ ਪੂਰੇ ਦੇਸ਼ ਵਿਚ ਕਰਵਾਈ ਜਾ ਰਹੀ “ਫਿੱਟ ਇੰਡੀਆ ਦੌੜ” ਦੀ ਲੜੀ ਤਹਿਤ ਸਥਾਨਕ ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਹੋਸਟਲ ਤੋਂ ਸਿਵਲ ਹਸਪਤਾਲ ਤੱਕ 2 ਕਿਲੋਮੀਟਰ ਦੌੜ ਕਰਵਾਈ ਗਈ,  ਜੋ ਕਿ ਸਿਵਲ ਹਸਪਤਾਲ ਜਾ ਕੇ ਸਮਾਪਤ ਹੋਈ ।ਜਿਸ ਵਿਚ ਇਲਾਕੇ ਦੇ ਯੂਥ ਕਲੱਬਾਂ, ਨੌਜਵਾਨ ਕੁੜੀਆਂ-ਮੁੰਡੇ, ਸਮਾਜ ਸੇਵੀ ਸੰਸਥਾਵਾਂ ਤੇ ਹੋਰ ਕਈ ਲੋਕਾਂ ਨੇ ਇਸ ਦੌੜ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਦੌੜ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਕੀਤੀ। ਦੌੜ ਦੇ ਸ਼ੁਰੂਆਤ ਵਿੱਚ ਡਿਪਟੀ ਕਮਿਸ਼ਨਰ ਨੇ ਆਪਣੇ ਆਪ ਤੇ ਆਪਣੇ ਸਕੇ-ਸਬੰਧੀਆਂ ਨੂੰ ਫਿੱਟ ਰੱਖਣ ਲਈ ਸੁਹੰ ਚੁਕਾਈ ਅਤੇ ਦੌੜਾਕਾਂ ਨੂੰ ਆਪਣੇ ਆਪ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ  ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ `ਤੇ ਇਹ ਦੌੜ ਨੌਜਵਾਨਾਂ ਵਿਚ ਇੱਕ ਨਵੀਂ ਚੇਤਨਾ ਪੈਦਾ ਕਰੇਗੀ । ਉਹਨਾਂ ਕਿਹਾ ਕਿ ਤਰਨ ਤਾਰਨ ਵਿਚ ਯੂਥ ਹੋਸਟਲ  ਤੋਂ ਇਸ ਆਜ਼ਾਦੀ  ਦੇ 75 ਸਾਲ ਪੂਰੇ ਹੋਣ ਦੀ ਹੋਣ ਤੇ ਮਨਾਏ ਜਾ ਰਹੇ ਅੰਮ੍ਰਿਤ ਮਹਾਂਉਤਸਵ ਨੂੰ ਮਨਾਉਂਦੇ ਹੋਏ `ਫ੍ਰੀਡਮ ਰਨ` ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਤਰਨ ਤਾਰਨ ਦੇ 75 ਪਿੰਡਾਂ ਵਿਚ ਇਹ ਜਾਗਰੂਕਤਾ ਦੌੜ ਕਰਵਾਈ ਜਾਵੇਗੀ।ਇਸ ਦੀ ਸ਼ੁਰੂਆਤ 13 ਅਗਸਤ ਤੋਂ ਹੋ ਚੁੱਕੀ ਹੈ ਤੇ ਇਹ 2 ਅਕਤੂਬਰ ਤੱਕ ਚੱਲੇਗੀ।   ਇਸ ਮੌਕੇ ਜ਼ਿਲ੍ਹਾ ਯੂਥ ਅਫਸਰ ਜਸਲੀਨ ਕੌਰ ਨੇ ਦੱਸਿਆ ਕਿ ਇਸ ਦੌੜ ਰਾਹੀਂ ਸਭ ਨੂੰ ਰੋਜਾਨਾ ਆਪਣੇ ਜੀਵਨ ਵਿਚ ਅੱਧਾ ਘੰਟਾ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਮੌਕੇ ਐੱਸ. ਡੀ. ਐੱਮ ਰਜਨੀਸ਼ ਅਰੋੜਾ, ਰੈੱਡ ਕ੍ਰਾਸ ਦੇ ਸੈਕਟਰੀ ਤੇਜਿੰਦਰ ਸਿੰਘ ਰਾਜਾ, ਬਲਵਿੰਦਰ ਕੁਮਾਰ, ਗੁਰਪ੍ਰੀਤ ਸਿੰਘ ਕੱਦਗਿੱਲ, ਰਿਟਾਇਰਡ ਸੂਬੇਦਾਰ ਮੇਜਰ ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ ਗੁਰਭੇਜ ਸਿੰਘ ਅਤੇ ਅਮਨਦੀਪ ਕੌਰ ਤੋਂ ਇਲਾਵਾ ਵੱਡੀ ਤਾਦਾਦ ਚ ਵੱਖ ਵੱਖ ਯੂਥ ਕਲੱਬਾਂ ਦੇ ਮੈਂਬਰ ਅਤੇ ਅਹੁਦੇਦਾਰ  ਹਾਜ਼ਰ ਸਨ ।

More from this section