ਪੰਜਾਬ

ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ2022-23ਲਈ 6ਵੀਂ ਜਮਾਤ ਲਈ ਦਾਖਲੇ ਖੁੱਲ੍ਹੇ-ਡੀ.ਸੀ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ , ਅਕਤੂਬਰ 22

ਫਰੀਦਕੋਟ ਜਿਲ੍ਹੇ ਦੇ ਪਿੰਡ ਕਾਂਉਣੀ ਵਿੱਚ ਸਥਿਤ ਜਵਾਹਰ ਨਵੋਦਿਆਂ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ 2022-23 ਲਈ 6ਵੀਂ ਜਮਾਤ ਵਿੱਚ ਦਾਖਲੇ  ਲਈ ਆਨ ਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।ਇਹ ਜਾਣਕਾਰੀ ਫਰੀਦਕੋਟ  ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੋਦਿਆਂ ਵਿਦਿਆਲਿਆ ਹਰੇਕ ਜ਼ਿਲ੍ਹੇ ਵਿੱਚ ਹੈ  ਅਤੇ ਫਰੀਦਕੋਟ ਜਿਲ੍ਹੇ ਵਿੱਚ ਪਿੰਡ ਕਾਂਉਣੀ ਵਿਖੇ ਹੈ ਜਿੱਥੇ ਵਿਦਿਆਰਥੀਆਂ ਲਈ ਹੋਸਟਲ, ਮੁਫਤ ਵਿਦਿਆ, ਖਾਣ-ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਹੈ ਅਤੇ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਮਾਈਗਰੇਸ਼ਨ ਸਕੀਮ ਦੇ ਅਧੀਨ ਦੂਸਰੇ ਰਾਜਾਂ ਦੇ ਸਭਿਆਚਾਰਾਂ ਨੂੰ ਵੇਖਣ ਦਾ ਮੌਕਾ ਵੀ ਪ੍ਰਾਪਤ ਕਰਦੇ ਹਨ।ਮਿਆਰੀ ਸਿੱਖਿਆ ਲਈ ਜਾਣੇ ਜਾਂਦੇ ਇਨ੍ਹਾਂ ਵਿਦਿਆਲਿਆ ਵਿਚ 6ਵੀਂ ਜਮਾਤ ਵਿੱਚ ਦਾਖਲੇ ਲਈ ਟੈਸਟ ਹੁੰਦਾ ਹੈ ਇਸ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰੀਕਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ 30 ਨਵੰਬਰ 2021 ਤੱਕ ਚਲੇਗੀ।ਉਮੀਦਵਾਰ ਲਈ ਯੋਗਤਾ ਦੀ ਗੱਲ ਕਰਦਿਆ ਉਨ੍ਹਾਂ ਦੱਸਿਆ ਕਿ ਉਹ ਉਮੀਦਵਾਰ ਜਿਹੜੇ ਸੈਸ਼ਨ 2021-22 ਵਿੱਚ ਕਲਾਸ 5ਵੀਂ ਵਿੱਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚ ਉਸੇ ਜ਼ਿਲ੍ਹੇ ਵਿਚ ਪੜਦੇ ਹੋਣ ਅਤੇ ਉਹ ਸੈਸ਼ਨ ਪੂਰਾ ਕਰਨ ਜਿਥੇ ਨਵੋਦਿਆਂ ਵਿਦਿਆਲਿਆ ਚੱਲ ਰਿਹਾ ਹੋਏ ਅਤੇ ਉਮੀਦਵਾਰ ਦਾਖਲਾ ਲੈਣਾ ਚਾਹੁੰਦਾ ਹੋਵੇ ਫਾਰਮ ਭਰਣ ਦੇ ਯੋਗ ਹਨ।ਉਮੀਦਵਾਰ ਨੇ ਹਰ ਕਲਾਸ ਵਿੱਚ ਵਿਦਿਅਕ ਸੈਸ਼ਨ ਪੂਰਾ ਕੀਤਾ ਹੋਵੇ, ਤੀਜ਼ੀ ਅਤੇ ਚੌਥੀ ਜਮਾਤ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚੋ ਪਾਸ ਕੀਤੀ ਹੋਵੇ ਅਤੇ ਦਾਖਲੇ ਲੈਣ ਵਾਲੇ ਬੱਚੇ ਦਾ ਜਨਮ 1 ਮਈ 2009 ਤੋ 30 ਅਪ੍ਰੈਲ 2013 ਦੇ ਵਿਚਕਾਰ(ਦੋਨੋ ਦਿਨਾ) ਸਮੇਤ ਹੋਇਆ ਹੋਵੇ। ਇਸ ਬਾਰੇ ਹੋਰ ਵਿਸਥਾਰ ਬਾਰੇ ਜਾਣਕਾਰੀ ਲਈ ਤੇ ਆਨਲਾਈਨ ਫਾਰਮ ਭਰਨ ਲਈ ਨਵੋਦਿਆ ਵਿਦਿਆਲਿਆਂ ਦੀ ਵੈਬਸਾਈਟ www.navodaya.gov.in ਤੋਂ ਹੋਰ ਜਾਣਕਾਰੀ ਲਈ ਜਾ ਸਕਦੀ ਹੈ।ਇਸ ਦਾਖਲੇ ਲਈ ਪ੍ਰੀਖਿਆ 30 ਅਪ੍ਰੈਲ 2022 ਨੂੰ ਲਈ ਜਾਵੇਗੀ।