ਨਵਦੀਪ ਕੁਮਾਰ ਗਿਰਧਰ ਨੇ ਬਤੌਰ ਜਿਲ੍ਹਾ ਅਟਾਰਨੀ ਅਹੁਦਾ ਸੰਭਾਲਿਆ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਜੁਲਾਈ 06
ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹੁਕਮਾਂ ਅਨੁਸਾਰ ਨਵਦੀਪ ਕੁਮਾਰ ਗਿਰਧਰ ਵੱਲੋਂ ਅੱਜ ਫ਼ਰੀਦਕੋਟ ਵਿਖੇ ਬਤੌਰ ਜਿਲ੍ਹਾ ਅਟਾਰਨੀ ਆਪਣਾ ਅਹੁਦਾ ਸੰਭਾਲ ਲਿਆ ਗਿਆ। ਚਾਰਜ ਲੈਣ ਤੋਂ ਪਹਿਲਾਂ ਗਿਰਧਰ ਨੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਗਿਰਧਰ, ਜਿਲ੍ਹਾ ਅਟਾਰਨੀ ਫਰੀਦਕੋਟ ਨੇ ਆਪਣੇ ਸਮੂਹ ਸਟਾਫ ਅਤੇ ਵਿਸ਼ੇਸ਼ ਤੌਰ ਤੇ ਸਾਰੇ ਲਾਅ-ਅਫਸਰਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਅਤੇ ਸਾਰੇ ਲਾਅ-ਅਫਸਰ ਪੀੜਤ ਵਿਅਕਤੀਆਂ, ਜਿਨ੍ਹਾਂ ਦੇ ਮਸਲੇ ਅਦਾਲਤਾਂ ਵਿੱਚ ਚੱਲ ਰਹੇ ਹਨ, ਨੂੰ ਸਮੇਂ ਸਿਰ ਇਨਸਾਫ ਦਿਵਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ। ਇਸ ਮੌਕੇ  ਪੰਕਜ ਤਨੇਜਾ, ਸੁਰਿੰਦਰ ਸਚਦੇਵਾ, ਸਤਨਾਮ ਸਿੰਘ ਗਿੱਲ,  ਰਾਮ ਸਿੰਘ, ਅਮਨਪ੍ਰੀਤ ਸਿੰਘ (ਸਾਰੇ ਲਾਅ-ਅਫਸਰ) ਅਤੇ ਸਮੂਹ ਸਟਾਫ ਮੌਜੂਦ ਸੀ। ਲਾਅ-ਅਫਸਰਾਂ ਅਤੇ ਸਾਰੇ ਸਟਾਫ ਵੱਲੋਂ  ਨਵਦੀਪ ਗਿਰਧਰ ਨੂੰ ਬਤੌਰ ਜਿਲ੍ਹਾ ਅਟਾਰਨੀ ਫਰੀਦਕੋਟ ਜੁਆਇੰਨ ਕਰਨ ਤੇ ਜੀ ਆਇਆਂ ਆਖਿਆ ਗਿਆ ਅਤੇ ਆਪਣੀਆਂ ਸ਼ੁੱਭ-ਇਛਾਵਾਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ  ਗਿਰਧਰ ਜਿਲ੍ਹਾ  ਮੁਕਤਸਰ ਸਾਹਿਬ ਤੋਂ ਬਦਲ ਕੇ ਆਏ ਹਨ ਅਤੇ ਇਸ ਤੋਂ ਪਹਿਲਾਂ ਉਹ ਜਿਲ੍ਹਾ ਫਾਜ਼ਲਿਕਾ ਅਤੇ ਫਿਰੋਜ਼ਪੁਰ ਵਿੱਚ ਵੀ ਸੇਵਾਵਾਂ ਨਿਭਾ ਚੁੱਕੇ ਹਨ।

More from this section