ਨਵਜੋਤ ਸਿੱਧੂ ਨੇ ਕਿਹਾ “ਜੋ ਸੱਚ ਬੋਲਦਾ ਉਹ ਦੁਸ਼ਮਣ ਬਣ ਜਾਂਦਾ ਹੈ”

ਫ਼ੈਕ੍ਟ ਸੇਵਾ ਸਰਵਿਸ ਚੰਡੀਗੜ੍ਹ 18 ਮਈ
  ਪੰਜਾਬ ਸਰਕਾਰ ਤੇ ਸਿੱਧੂ ਲਗਾਤਰ ਨਿਸ਼ਾਨੇ ਸਾਧਦੇ ਨਜ਼ਰ ਆ ਰਹੇ ਨੇ | ਇਕ ਵਾਰ ਫਿਰ ਨਵਜੋਤ ਸਿੱਧੂ ਨੇ ਮੁੜ ਕੈਪਟਨ ਸਰਕਾਰ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ | ਦੱਸਣਯੋਗ ਹੈ ਕਿ ਸੋਮਵਾਰ ਨੂੰ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨੂੰ ਧਮਕਾ ਰਹੀ ਹੈ | ਪ੍ਰਗਟ ਸਿੰਘ ਨੇ ਦਸਿਆ ਕਿ ਵੀਰਵਾਰ ਰਾਤ ਨੂੰ ਮੁਖ ਮੰਤਰੀ ਦੇ ਸਲਾਹਕਰ ਸੰਦੀਪ ਸੰਧੂ ਦਾ ਉਹਨਾਂ ਨੂੰ ਫੋਨ ਆਇਆ ਜਿਸ ਦੌਰਾਨ ਸੰਧੂ ਨੇ ਕਿਹਾ ਕਿ ਮੁਖ ਮੰਤਰੀ ਵਲੋਂ ਸੁਨੇਹਾ ਹੈ ਕਿ ਤੁਹਾਡੇ ਖਿਲਾਫ ਸੂਚੀ ਤਿਆਰ ਕਰ ਲਈ ਗਈ ਹੈ ਹੁਣ ਤੁਹਾਨੂੰ ਠੋਕਣਾ ਹੈ | ਪ੍ਰਗਟ ਸਿੰਘ ਨੇ ਕਿਹਾ ਉਹਨਾਂ ਵਾਰ – ਵਾਰ ਸੰਦੀਪ ਸੰਧੂ ਨੇ ਪੁੱਛਿਆ ਕਿ ਇਹ ਸੁਨੇਹਾ ਮੁਖ ਮੰਤਰੀ ਵਲੋਂ ਹੈ ਤੇ ਜਦੋ ਸੰਧੂ ਵਲੋਂ ਹਾਮੀ ਭਰੀ ਗਈ ਤਾਂ ਪ੍ਰਗਟ ਸਿੰਘ ਨੇ ਵੀ ਮੁਖ ਮੰਤਰੀ ਦੇ ਨਾਮ ਸੁਨੇਹਾ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਕਹੋ ਜੋ ਕਰਨਾ ਕਰ ਲਉ | ਨਾਲ ਹੀ ਉਹਨਾਂ ਕਿਹਾ ਜੇਕਰ ਸੱਚ ਬੋਲਣ ਦੀ ਸਜ਼ਾ ਹੁੰਦੀ ਹੈ ਤਾਂ ਠੀਕ ਹੈ |ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਸੋਸ਼ਲ ਮੀਡਿਆ ਤੇਕਿਹਾ ਕਿ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਲੋਕ ਦੀ ਆਵਾਜ਼ ਉਠਾ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ |ਤੇ ਉਹ ਆਪਣੇ ਫਰਜ਼ ਨਿਭਾ ਰਹੇ ਹਨ |ਪਰ ਜੋ ਵੀ ਸੱਚ ਬੋਲਦਾ ਹੈ ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ |ਇਸ ਲਈ ਤੁਸੀਂ ਆਪਣੀ ਪਾਰਟੀ ਦੇ ਮੈਂਬਰ ਧਮਕਾ ਕੇ ਡਰ ਅਤੇ ਅਸੁਰੱਖਿਆ ਦਾ ਪ੍ਰਗਟਾਵਾ ਕਰ ਰਹੇ ਹੋ |ਨਾਲ ਹੀ ਉਹਨਾਂ ਪ੍ਰਗਟ ਸਿੰਘ ਦੀ ਵੀਡੀਓ ਵੀ ਸਾਂਝੀ ਕੀਤੀ ਜਿਸ ਵਿਚ ਉਹ ਮੁਖ ਮੰਤਰੀ ਦੇ ਸਹਿਯੋਗੀਆਂ ਵਲੋਂ ਧਮਕਾਉਣ ਦੇ ਇਲਜ਼ਾਮ ਲਗਾ ਰਹੇ ਹਨ |

More from this section