ਦੇਸ਼-ਦੁਨੀਆ

ਧੀ ਪੈਦਾ ਹੋਣ ਦੀ ਖੁਸ਼ੀ ‘ਚ ਗੋਲਗੱਪੇ ਵੇਚਣ ਵਾਲੇ ਸ਼ਖਸ ਨੇ ਮੁਫ਼ਤ ‘ਚ ਵੰਡੇ 50 ਹਜ਼ਾਰ ਰੁਪਏ ਦੇ ਸਨੈਕਸ

ਫ਼ੈਕ੍ਟ ਸਮਾਚਾਰ ਸੇਵਾ
ਭੋਪਾਲ ਸਤੰਬਰ 13
ਧੀ ਪੈਦਾ ਹੋਣ ਦੀ ਖੁਸ਼ੀ ’ਚ ਗੋਲਗੱਪੇ ਵੇਚਣ ਵਾਲੇ ਸਖਸ਼ ਨੇ 50 ਹਜ਼ਾਰ ਰੁਪਏ ਦੇ ਸਨੈਕਸ ਮੁਫ਼ਤ ਵੰਡ ਦਿੱਤੇ। ਮਾਣ ਮਹਿਸੂਸ ਕਰ ਰਹੇ ਪਿਤਾ ਨੇ ਦੱਸਿਆ,‘‘ਮੈਂ ਦਿਖਾਉਣਾ ਚਾਹੁੰਦਾ ਸੀ ਕਿ ਮੁੰਡੇ ਅਤੇ ਕੁੜੀਆਂ ’ਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਜਿਵੇਂ ਹੀ ਮੈਨੂੰ 17 ਅਗਸਤ ਨੂੰ ਧੀ ਪੈਦਾ ਹੋਣ ਦੀ ਖ਼ਬਰ ਮਿਲੀ, ਮੈਂ ਖੁਸ਼ੀ ਨਾਲ ਝੂੰਮ ਉਠਿਆ ਪਰ ਨਾਲ ਹੀ ਲੋਕਾਂ ਦੀ ਅਜੀਬ ਪ੍ਰਤੀਕਿਰਿਆ ਸੁਣ ਕੇ ਹੈਰਾਨ ਵੀ ਰਹਿ ਗਿਆ। ਉਨ੍ਹਾਂ ਚਿਹਰਾ ਪਿੱਛੇ ਕਰ ਲਿਆ ਅਤੇ ਸੋਚਿਆ ਕਿ ਮੈਨੂੰ ਆਰਥਿਕ ਬੋਝ ਦਾ ਸਾਹਮਣਾ ਕਰਨਾ ਪਵੇਗਾ। ਮੈਨੂੰ ਲੋਕਾਂ ਦੀ ਅਜਿਹੀ ਪ੍ਰਤੀਕਿਰਿਆ ਪਸੰਦ ਨਹੀਂ ਆਈ ਅਤੇ ਬਤੌਰ ਇਕ ਪਿਤਾ ਦੇ ਮੈਂ ਸੰਦੇਸ਼ ਦੇਣਾ ਚਾਹੁੰਦਾ ਸੀ। ਮੈਨੂੰ ਮਾਣ ਹੈ ਕਿ ਮੇਰੀ ਇਕ ਧੀ ਹੈ।’’ 28 ਸਾਲਾ ਅੰਚਲ ਗੁਪਤਾ ਨੇ ਧੀ ਦੇ ਜਨਮ ਦੀ ਖ਼ੁਸ਼ੀ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ। ਅੰਚਲ ਨੇ ਕਿਹਾ,‘‘ਮੈਂ ਇਕ ਮਾਮੂਲੀ ਵਪਾਰੀ ਹਾਂ ਅਤੇ ਮੇਰੀ ਆਮਦਨ ਸੀਮਿਤ ਹੈ। ਹਾਲਾਂਕਿ ਮੈਂ ਸਾਬਿਤ ਕਰਨਾ ਚਾਹੁੰਦਾ ਸੀ ਕਿ ਹਰ ਪਿਤਾ ਬੱਚੀ ਦੇ ਜਨਮ ਤੋਂ ਖੁਦ ਨੂੰ ਕਿਸਮਤਵਾਲਾ ਸਮਝੇ।’’ ਅੰਚਲ ਨੇ ਕੋਲਾਰ ਖੇਤਰ ‘ਚ ਐਤਵਾਰ ਤਿੰਨ ਸਟਾਲ ਲਾਏ ਅਤੇ ਲੋਕਾਂ ‘ਚ ਐਲਾਨ ਕੀਤਾ ਕਿ ਗੋਲਗੱਪੇ ਦੁਪਹਿਰ ਇਕ ਵਜੇ ਤੋਂ ਸ਼ਾਮ 6 ਵਜੇ ਤਕ ਮੁਫ਼ਤ ਉਪਲੱਬਧ ਰਹਿਣਗੇ। ਖ਼ਬਰ ਸੁਣ ਕੇ ਸੈਂਕੜੇ ਲੋਕ ਇਕੱਠੇ ਹੋਏ। ਭੀੜ ਨਾਲ ਘਿਰੇ ਪਿਤਾ ਨੇ ਵਾਰ-ਵਾਰ ਕੋਵਿਡ ਪ੍ਰੋਟੋਕੋਲ ਦੇ ਪਾਲਣ ਕਰਨ ਦੀ ਅਪੀਲ ਕੀਤੀ। ਉਸ ਨੇ ਕਤਾਰ ‘ਚ ਖੜੇ ਲੋਕਾਂ ਨੂੰ ਮਾਸਕ ਪਹਿਣਨ ਅਤੇ ਸੁਰੱਖਿਅਤ ਦੂਰੀ ਬਣਾਉਣ ਲਈ ਕਿਹਾ ਪਰ ਗੋਲਗੱਪੇ ਦੀ ਜਲਦਬਾਜ਼ੀ ‘ਚ ਬਹੁਤ ਘੱਟ ਨੇ ਉਨ੍ਹਾਂ ਦੀ ਅਪੀਲ ‘ਤੇ ਧਿਆਨ ਦਿੱਤਾ। ਅੰਚਲ ਨੇ ਕਿਹਾ,‘‘ਮੈਨੂੰ ਖ਼ਰਾਬ ਲੱਗਾ। ਮੈਂ ਇਸ ਦਾ ਆਯੋਜਨ ਪਵਿੱਤਰ ਕੰਮ ਸਮਝ ਕੇ ਕੀਤਾ ਪਰ ਲੋਕਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਮੈਂ ਲੋਕਾਂ ਨੂੰ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ ਕਰ ਰਿਹਾ ਸੀ।’’

More from this section